ਸਚਿਨ ਬਿਸ਼ਨੋਈ ਦੀ ਹਵਾਲਗੀ ਲਈ ਦਿੱਲੀ ਪੁਲਿਸ ਅਜ਼ਰਬਾਈਜਾਨ ਰਵਾਨਾ

ਸਚਿਨ ਬਿਸ਼ਨੋਈ ਦੀ ਹਵਾਲਗੀ ਲਈ ਦਿੱਲੀ ਪੁਲਿਸ ਅਜ਼ਰਬਾਈਜਾਨ ਰਵਾਨਾ

ਨਵੀਂ ਦਿੱਲੀ- ਨਾਮਵਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਸਾਜਿਸ਼ ਰਚਣ ਵਾਲਿਆਂ ‘ਚੋਂ ਇਕ ਗੈਂਗਸਟਰ ਸਚਿਨ ਬਿਸ਼ਨੋਈ ਜਿਸ ਨੂੰ ਪਿਛਲੇ ਦਿਨੀਂ ਅਜ਼ਰਬਾਈਜਾਨ ‘ਚ ਗਿ੍ਫ਼ਤਾਰ ਕੀਤਾ ਗਿਆ ਸੀ, ਉਸ ਦੀ ਭਾਰਤ ਨੂੰ ਸੁਰੱਖਿਅਤ ਹਵਾਲਗੀ ਲਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇਕ ਟੀਮ ਰਵਾਨਾ ਹੋ ਗਈ ਹੈ | ਸਚਿਨ ਬਿਸ਼ਨੋਈ ਬਦਨਾਮ ਅਪਰਾਧੀ ਲਾਰੈਂਸ ਬਿਸ਼ਨੋਈ ਦਾ ਭਾਣਜਾ ਹੈ ਜੋ ਪਿਛਲੇ ਸਾਲ ਮਈ ‘ਚ ਸਿੱਧੂ ਮੂਸੇਵਾਲਾ ਹੱਤਿਆ ਦੇ ਬਾਅਦ ਜਾਅਲੀ ਪਾਸਪੋਰਟ ਨਾਲ ਵਿਦੇਸ਼ ਭੱਜ ਗਿਆ ਸੀ | ਦਿੱਲੀ ਪੁਲਿਸ ਸਪੈਸ਼ਲ ਸੈੱਲ ਦੀ ਟੀਮ ਦੇਰ ਰਾਤ ਅਜ਼ਰਬਾਈਜਾਨ ਪੁੱਜ ਜਾਵੇਗੀ | ਇਸ ਸੰਯੁਕਤ ਟੀਮ ‘ਚ 4 ਅਧਿਕਾਰੀ ਸ਼ਾਮਿਲ ਹਨ, ਜਿਨ੍ਹਾਂ ਇਕ ਏ.ਸੀ.ਪੀ., ਕਾਊਾਟਰ ਇੰਟੈਲੀਜੈਂਸ ਦੇ 2 ਇੰਸਪੈਕਟਰ ਸ਼ਾਮਿਲ ਹਨ ਤੇ ਇਨ੍ਹਾਂ ਨੂੰ ਸਚਿਨ ਬਿਸ਼ਨੋਈ ਦੀ ਅਜ਼ਰਬਾਈਜਾਨ ਤੋਂ ਭਾਰਤ ਨੂੰ ਹਵਾਲਗੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ |