ਮਨੀਪੁਰ ’ਚ ਔਰਤਾਂ ਨਾਲ ਬਦਸਲੂਕੀ ਵਿਰੁੱਧ ਮੋਮਬੱਤੀ ਮਾਰਚ

ਮਨੀਪੁਰ ’ਚ ਔਰਤਾਂ ਨਾਲ ਬਦਸਲੂਕੀ ਵਿਰੁੱਧ ਮੋਮਬੱਤੀ ਮਾਰਚ

ਚੰਡੀਗੜ੍ਹ : ਇੱਥੋਂ ਦੇ ਸੈਕਟਰ-19 ਵਿੱਚ ਇਸਾਈ ਭਾਈਚਾਰੇ ਵੱਲੋਂ ਮਨੀਪੁਰ ’ਚ ਦੋ ਔਰਤਾਂ ਨਾਲ ਬਦਸਲੂਕੀ ਦੀ ਘਟਨਾ ਵਿਰੁੱਧ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮਨੀਪੁਰ ਹਿੰਸਾ ਸਬੰਧੀ ਢਾਈ ਮਹੀਨੇ ਬਾਅਦ ਵੀ ਸਹੀ ਢੰਗ ਨਾਲ ਕਾਰਵਾਈ ਨਾ ਹੋਣ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਮਨੀਪੁਰ ’ਚ ਹਿੰਸਾ ਵਧਦੀ ਜਾ ਰਹੀ ਹੈ ਅਤੇ ਉੱਥੇ ਦੀ ਸਰਕਾਰ ਤੇ ਕੇਂਦਰ ਸਰਕਾਰ ਚੁੱਪੀ ਧਾਰ ਕੇ ਬੈਠੀ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮਨੀਪੁਰ ਹਿੰਸਾ ਦੇ ਦੋਸ਼ੀਆਂ ਵਿਰੁੱਧ ਤੇ ਔਰਤਾਂ ਨਾਲ ਬਦਲਸੂਲੀ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।