ਸਿੱਖਾਂ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਮਗਰੋਂ ਬ੍ਰਿਟੇਨ ਪੁਲੀਸ ਵੱਲੋਂ ਜਾਂਚ ਸ਼ੁਰੂ

ਸਿੱਖਾਂ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਮਗਰੋਂ ਬ੍ਰਿਟੇਨ ਪੁਲੀਸ ਵੱਲੋਂ ਜਾਂਚ ਸ਼ੁਰੂ

ਲੰਡਨ- ਉੱਤਰੀ ਇੰਗਲੈਂਡ ਦੇ ਲੀਡਸ ’ਚ ਸਿੱਖਾਂ ਦੇ ਇੱਕ ਪਵਿੱਤਰ ਗ੍ਰੰਥ ਦੇ ਕੁਝ ਅੰਗ ਮਿਲਣ ਦੇ ਮਾਮਲੇ ਵਿੱਚ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੈਸਟ ਯੌਰਕਸ਼ਾਇਰ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਨੂੰ ਇੱਕ ਸਿੱਖ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਹ ਘਟਨਾ 12 ਜੁਲਾਈ ਨੂੰ ਹੈਡਿੰਗਲੇਅ ਇਲਾਕੇ ’ਚ ਵਾਪਰੀ ਸੀ। ਪਹਿਲਾਂ ਇਹ ਸਮਝਿਆ ਗਿਆ ਕਿ ਪਵਿੱਤਰ ਗ੍ਰੰਥ ਦੇ ਅੰਗਾਂ ਨੂੰ 11 ਜੁਲਾਈ ਨੂੰ ਕੂੜਾ ਚੁੱਕਣ ਲਈ ਰੱਖੇ ਜਾਣ ਮਗਰੋਂ ਕਿਸੇ ਸ਼ੱਕੀ ਨੇ ਪੀੜਤ ਦੇ ਕੂੜੇਦਾਨ ’ਚ ਸੁੱਟ ਦਿੱਤਾ ਸੀ। ਪਰ ਅਧਿਕਾਰੀਆਂ ਨੇ ਇਸ ਹਫ਼ਤੇ ਪੀੜਤ ਨਾਲ ਮਿਲਣ ਤੋਂ ਬਾਅਦ ਇਸ ਗੱਲ ਨੂੰ ਖਾਰਜ ਕਰ ਦਿੱਤਾ ਹੈ।