ਅਮਨ ਅਰੋੜਾ ਵੱਲੋਂ ਵਿਕਾਸ ਕਾਰਜਾਂ ਲਈ 2 ਕਰੋੜ ਦੀ ਗਰਾਂਟ ਜਾਰੀ

ਅਮਨ ਅਰੋੜਾ ਵੱਲੋਂ ਵਿਕਾਸ ਕਾਰਜਾਂ ਲਈ 2 ਕਰੋੜ ਦੀ ਗਰਾਂਟ ਜਾਰੀ

ਸੁਨਾਮ ਊਧਮ ਸਿੰਘ ਵਾਲਾ- ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ਦੇ 10 ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਸ੍ਰੀ ਅਰੋੜਾ ਨੇ ਇਨ੍ਹਾਂ ਪਿੰਡਾਂ ਦੇ ਦੌਰਿਆਂ ਦੌਰਾਨ ਵੱਖ-ਵੱਖ ਲੋਕ ਇਕੱਠਾਂ ਨੂੰ ਸੰਬੋਧਨ ਕੀਤਾ। ਸ੍ਰੀ ਅਰੋੜਾ ਨੇ ਪਿੰਡਾਂ ਵਿੱਚ ਵਾਟਰ ਵਰਕਸ ਦੀ ਬਿਹਤਰੀ ਲਈ 1.29 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ। ਉਨ੍ਹਾਂ ਪਿੰਡ ਸੰਘਰੇੜੀ ’ਚ ਵਾਲੀਬਾਲ ਮੈਦਾਨ ਲਈ 4.60 ਲੱਖ, ਬਿਜਲਪੁਰ ਵਿਚ ਵਾਲੀਬਾਲ ਮੈਦਾਨ ਲਈ 4.60 ਲੱਖ, ਅਕਬਰਪੁਰ ਵਿਚ ਸ਼ਮਸ਼ਾਨਘਾਟ ਲਈ 2 ਲੱਖ, ਨਾਗਰਾ ਵਿੱਚ ਪਾਰਕ ਲਈ 5 ਲੱਖ, ਸਜੂਮਾ ਵਿਚ ਕਮਿਊਨਿਟੀ ਹਾਲ ਲਈ 10 ਲੱਖ, ਗੱਗੜਪੁਰ ਵਿੱਚ ਕਮਿਊਨਿਟੀ ਹਾਲ ਲਈ 5 ਲੱਖ, ਈਲਵਾਲ ਵਿਚ ਸੱਥ ਲਈ 4 ਲੱਖ, ਖੇੜੀ ਵਿੱਚ ਵਾਲੀਬਾਲ ਮੈਦਾਨ ਲਈ 4.60 ਲੱਖ ਅਤੇ ਸਕੂਲ਼ ਦੀ ਚਾਰਦੀਵਾਰੀ ਲਈ 7.85 ਲੱਖ , ਕਨੋਈ ਵਿੱਚ ਬਰਮਾਂ ਲਈ 9 ਲੱਖ ਅਤੇ ਸਕੂਲ ਦੀ ਚਾਰਦੀਵਾਰੀ ਲਈ 10.70 ਲੱਖ, ਕੰਮੋਮਾਜਰਾ ਖੁਰਦ ’ਚ ਧਰਮਸ਼ਾਲਾ ਲਈ 2.50 ਲੱਖ ਅਤੇ ਪੀਣ ਵਾਲੇ ਪਾਣੀ ਲਈ 1.17 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਮੌਕੇ ਗੁਰਿੰਦਰ ਸਿੰਘ ਖੇੜੀ, ਮਨਦੀਪ ਸਿੰਘ ਈਲਵਾਲ਼, ਬਲਜਿੰਦਰ ਸਿੰਘ ਗੋਧਾ, ਦੀਪ ਸਰਪੰਚ ਹਾਜ਼ਰ ਸਨ।