Mississippi. ਦੇ ਸਿੱਖਾਂ ਵਲੋਂ 4th July Independence 4ay ਬੜੀ ਧੂਮ ਧਾਮ ਨਾਲ ਮਨਾਇਆ ਗਿਆ

Mississippi. ਦੇ ਸਿੱਖਾਂ ਵਲੋਂ 4th July Independence 4ay ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਹਟਿੰਗਟਨ ਬੀਚ/ ਕੈਲੀਫੋਰਨੀਆ : Huntington Beach California ਵਿੱਚ 4 ਜੁਲਾਈ ਨੂੰ ਮਨਾਏ ਗਏ ਸਮਾਗਮ ਵਿੱਚ ਸਿੱਖਾਂ ਨੇ ਸ਼ਿਰਕਤ ਕੀਤੀ। ਇਸ ਦਾ ਇੰਤਜ਼ਾਮ ਡਾ: ਅੰਮ੍ਰਿਤ ਸਿੰਘ (M4) ਵੱਲੋਂ ਕੀਤਾ ਗਿਆ ਸੀ, ਨਾਲ ਹੀ ਗੁਰਪ੍ਰੀਤ ਸਿੰਘ ਵੱਲੋਂ ਪੀਣ ਵਾਲੇ ਪਾਣੀ ਅਤੇ ਪੀਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਮਾਗਮ ਦੇ ਆਯੋਜਨ ਵਿੱਚ ਮਦਦ ਕਰਨ ਵਾਲੇ ਹੋਰਨਾਂ ਵਿੱਚ ਸੁਰਿੰਦਰਜੀਤ ਸਿੰਘ ਸੈਂਭੀ, ਬੀਰ ਈਸ਼ਵਰ ਸਿੰਘ ਗਰੇਵਾਲ ਸ਼ਾਮਲ ਸਨ, ਜੋ ਕਿ ਅਜਾਦੀ ਦੀ ਪਰੇਡ ’ਚ ਸ਼ਾਮਲ ਹੋਏ ਸੱਜਣਾ ਮਿਤਰਾਂ ਪ੍ਰਤੀਯੋਗੀਆਂ ਲਈ ਪੀਜ਼ਾ ਲੈ ਕੇ ਆਏ ਸਨ ਅਤੇ ਇਸ ਸਮੇਂ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸੁਖਮਨ ਸਿੰਘ ਵੀ ਸ਼ਾਮਲ ਸਨ। ਜੋ ਕੀ ਪੰਜਾਬੀ ਸੰਗੀਤ ਦੇ ਮਸ਼ਹੂਰ ਸਾਜ਼ ਲੈ ਕੇ ਆਏ ਸਨ ਜਿਨਾ ਵਿੱਚ ਖਾਸ ਕਰਕੇ ਢੋਲ ਸ਼ਾਮਲ ਸੀ। ਇਸ ਮਹਾਨ ਦਿੱਨ ਦੀਆਂ ਖੁਸ਼ੀਆਂ ਸਮੇਂ ਨਰਿੰਦਰਪਾਲ ਸਿੰਘ ਅਕਾਲ ਐਬਸ ਵੀ ਹਾਜ਼ਰ ਸਨ। ਸੁਰਿੰਦਰ ਸਿੰਘ ਮੁਲਤਾਨੀ ਨੇ ਵੀ ਪ੍ਰਤੀਯੋਗੀਆਂ ਲਈ ਪਾਣੀ ਅਤੇ ਹੋਰ ਠੰਡੀਆਂ ਮਿੱਠੀਆਂ ਪੀਣ ਵਾਲੀਆਂ ਡਰਿੰਕ ਦਾ ਪ੍ਰਬੰਧ ਕੀਤਾ। ਇਹ ਮਿਸੀਸਿਪੀ ਦੇ ਪੱਛਮ ਵਿੱਚ ਸਭ ਤੋਂ ਵੱਡੀ ਸੁਤੰਤਰਤਾ ਦਿਵਸ ਪਰੇਡ ਵਿੱਚ ਸਿੱਖ ਭਾਈਚਾਰੇ ਦੀ ਵੱਡੀ ਗਿਣਤੀ ’ਚ ਹੋਂਦ ਨੂੰ ਅਤੇ ਮੌਜੂਦਗੀ ਨੂੰ ਦਰਸਾਉਣ ਲਈ ਇੱਕ ਛੋਟਾ ਜਿਹਾ ਵੱਡਾ ਯਾਦਗਾਰੀ ਯਤਨ ਸੀ।