ਪਾਕਿਸਤਾਨ ਚ ਮੀਂਹ ਕਾਰਨ ਡਿੱਗੀ ਕੰਧ, 8 ਲੋਕਾਂ ਦੀ ਮੌਤ ਤੇ 4 ਲਾਪਤਾ

ਪਾਕਿਸਤਾਨ ਚ ਮੀਂਹ ਕਾਰਨ ਡਿੱਗੀ ਕੰਧ, 8 ਲੋਕਾਂ ਦੀ ਮੌਤ ਤੇ 4 ਲਾਪਤਾ

ਇਸਲਾਮਾਬਾਦ – ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਦੇ ਰਾਵਲਪਿੰਡੀ ਸ਼ਹਿਰ ਵਿੱਚ ਬੁੱਧਵਾਰ ਨੂੰ ਮੀਂਹ ਕਾਰਨ ਇੱਕ ਕੰਧ ਡਿੱਗ ਗਈ, ਜਿਸ ਵਿਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਲਾਪਤਾ ਹੋ ਗਏ। ਬਚਾਅ ਟੀਮ ਨੇ ਇਹ ਜਾਣਕਾਰੀ ਦਿੱਤੀ। ਬਚਾਅ ਟੀਮ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਸ਼ਹਿਰ ਦੇ ਗੋਲਰਾ ਮੋੜ ਖੇਤਰ ਵਿੱਚ ਪੇਸ਼ਾਵਰ ਰੋਡ ‘ਤੇ ਵਾਪਰੀ, ਜਦੋਂ ਭਾਰੀ ਮੀਂਹ ਕਾਰਨ ਇੱਕ ਨਿਰਮਾਣ ਅਧੀਨ ਅੰਡਰਪਾਸ ਦੇ ਕੋਲ ਦੀਵਾਰ ਡਿੱਗ ਗਈ, ਜਿਸ ਕਾਰਨ ਮਜ਼ਦੂਰਾਂ ਦੀ ਮੌਤ ਹੋ ਗਈ।
ਬਿਆਨ ਵਿਚ ਕਿਹਾ ਗਿਆ ਕਿ ਪੀੜਤ ਇਕ ਤੰਬੂ ਹੇਠਾਂ ਕੰਧ ਦੇ ਨਾਲ ਸੌਂ ਰਹੇ ਸਨ। ਬਚਾਅ ਟੀਮ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਬਚਾਅ ਕਰਮਚਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਮਲਬੇ ‘ਚੋਂ ਅੱਠ ਲਾਸ਼ਾਂ ਕੱਢੀਆਂ। ਜਦਕਿ ਲਾਪਤਾ ਮਜ਼ਦੂਰਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹੈ। ਟੀਮ ਮੁਤਾਬਕ ਲਾਸ਼ਾਂ ਨੂੰ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ।