ਟਰੇਸੀ ਕਮਿਊਨਿਟੀ ਦੇ ਦੋ ਹੀਰੇ, ਅਮਰੀਕ ਸਿੰਘ ਅਤੇ ਅਰਵਿੰਦ ਰਾਮ ਦੀ ਯਾਦ ’ਚ, ਟਰੇਸੀ ਸਿਟੀ ਹਾਲ ਵਿਚ ਕੈਂਡਲ ਵਿਜਲ ਕੀਤਾ ਗਿਆ

ਟਰੇਸੀ ਕਮਿਊਨਿਟੀ ਦੇ ਦੋ ਹੀਰੇ, ਅਮਰੀਕ ਸਿੰਘ ਅਤੇ ਅਰਵਿੰਦ ਰਾਮ ਦੀ ਯਾਦ ’ਚ, ਟਰੇਸੀ ਸਿਟੀ ਹਾਲ ਵਿਚ ਕੈਂਡਲ ਵਿਜਲ ਕੀਤਾ ਗਿਆ

ਟੈਸਲਾ ਕਾਰਾਂ ਨੂੰ ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਚੁੱਕੇ ਸਵਾਲ

ਟਰੇਸੀ (ਹਰਪਾਲ ਸਿੰਘ) : ਬਹੁਤ ਹੀ ਮਿਲਾਪੜੇ, ਮਿੱਠੇ-ਸੁਭਾਅ ਵਾਲੇ ਟਰੇਸੀ ਕਮਿਊਨਿਟੀ ਦੇ ਦੋ ਹੀਰੇ ਅਮਰੀਕ ਸਿੰਘ ਅਤੇ ਅਰਵਿੰਦ ਰਾਮ ਜੋ ਕਿ ਬੀਤੇ ਸ਼ੁੱਕਰਵਾਰ ਨੂੰ ਇਸ ਫ਼ਾਨੀ ਸੰਸਾਰ ਨੂੰ ਇਕ ਐਕਸੀਡੈਂਟ ਰਾਹੀਂ ਅਲਵਿਦਾ ਕਹਿ ਗਏ। ਉਨ੍ਹਾਂ ਦੇ ਇਸ ਵਿਛੋੜੇ ਨਾਲ ਪੂਰੀ ਕਮਿਊਨਿਟੀ ਵਿਚ ਇਕ ਸੋਗ ਦੀ ਲਹਿਰ ਛਾ ਗਈ। ਜਿਸ ਨੇ ਵੀ ਇਸ ਖ਼ਬਰ ਨੂੰ ਸੁਣਿਆ ਉਹ ਯਕੀਨ ਨਹੀਂ ਕਰ ਸਕਿਆ। ਅਮਰੀਕ ਸਿੰਘ ਅਤੇ ਅਰਵਿੰਦ ਰਾਮ ਬਹੁਤ ਹੀ ਪੱਕੇ ਦੋਸਤ ਸਨ, ਜਿਨ੍ਹਾਂ ਦੇ ਸੁਪਨੇ ਆਪਣੀ ਕਮਿਊਨਿਟੀ ਲਈ ਬਹੁਤ ਵੱਡੇ ਸਨ, ਪਰ ਵਾਹਿਗੁਰੂ ਨੂੰ ਜੋ ਮਨਜ਼ੂਰ ਸੀ ਉਹ ਆਪਣੇ ਸੁਪਨੇ ਅਧੂਰੇ ਛੱਡ ਗਏ। ਅਮਰੀਕ ਸਿੰਘ ਅਤੇ ਅਰਵਿੰਦ ਰਾਮ ਜੋ ਕਿ ਟੈਸਲਾ ਕਾਰ ਵਿਚ ਸਵਾਰ ਸਨ, ਜੋ ਕਿ ਕੁਝ ਕੁ ਦਿਨ ਪਹਿਲਾਂ ਖਰੀਦੀ ਸੀ, ਐਕਸੀਡੈਂਟ ਦੌਰਾਨ ਟੈਸਲਾ ਕਾਰ ਨੂੰ ਅੱਗ ਨੇ ਬਹੁਤ ਬੁਰੇ ਤਰੀਕੇ ਨਾਲ ਲਪੇਟ ਵਿਚ ਲੈ ਲਿਆ ਕਿ ਉਹ ਆਪਣੇ ਆਪ ਨੂੰ ਬਚਾ ਨਹੀਂ ਸਕੇ। ਸਵ. ਅਮਰੀਕ ਸਿੰਘ ਜਿਨ੍ਹਾਂ ਦਾ ਪਿਛਲਾ ਪਿੰਡ ਵਾਂਦਰ ਜਟਾਣਾ, ਜ਼ਿਲ੍ਹਾ ਮੁਕਤਸਰ ਸੀ ਜੋ ਕਿ ਵੈਲਸ ਫਾਰਗੋ ਬੈਂਕ ਵਿਚ ਸੀਨੀਅਰ ਵੈਬ ਡਿਵੈਲਪਰ ਸੀ। ਅਮਰੀਕ ਸਿੰਘ ਟਰੇਸੀ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਵੀ ਖੜ੍ਹਾ ਹੋਇਆ ਸੀ, ਬਹੁਤ ਹੀ ਦੂਰ-ਅੰਦੇਸ਼ੀ ਰੱਖਣ ਵਾਲਾ ਗੱਭਰੂ ਸਾਨੂੰ ਅਲਵਿਦਾ ਕਹਿ ਗਿਆ। ਉਸ ਦੀ ਯਾਦ ਵਿਚ ਕੈਂਡਲ ਵਿਜਲ ਜੋ ਕਿ ਮੰਗਲਵਾਰ ਰਾਤ ਟਰੇਸੀ ਸਿਟੀ ਹਾਲ ਵਿਚ ਕੀਤਾ ਗਿਆ ਜਿਸ ਵਿਚ ਆਪਣੀ ਟਰੇਸੀ ਕਮਿਊਨਿਟੀ ਤੋਂ ਇਲਾਵਾ ਟਰੇਸੀ, ਲੈਥਰੋਪ, ਮਨਟੀਕਾ, ਸਟਾਕਟਨ ਤੋਂ ਸਾਰੇ ਆਫੀਸ਼ਲਾ ਅਤੇ ਕਮਿਊਨਿਟੀ ਮੈਂਬਰਾਂ ਨੇ ਸ਼ਰਧਾਂਜਲੀ ਦਿੱਤੀ। ਸਾਰਿਆਂ ਨੇ ਆਖਿਆ ਕਿ ਦੋਵਾਂ ਨੌਜਵਾਨਾਂ ਨੇ ਥੋੜ੍ਹੇ ਸਮੇਂ ਵਿਚ ਬਹੁਤ ਹੀ ਜ਼ਿਆਦਾ ਕਮਿਊਨਿਟੀ ਲਈ ਕੰਮ ਕੀਤੇ। ਉਨ੍ਹਾਂ ਦੇ ਜਾਣ ਨਾਲ ਕਮਿਊਨਿਟੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਮਰੀਕ ਸਿੰਘ ਦਾ ਅੰਤਮ ਸਸਕਾਰ ਮਿਤੀ ਜੁਲਾਈ 15 ਨੂੰ ਟਰੇਸੀ ਵਿਖੇ ਹੋਵੇਗਾ। ਇਸ ਮੁਸੀਬਤ ਦੀ ਘੜੀ ਵਿਚ ਪਰਿਵਾਰ ਦੀ ਮਦਦ ਕਰਨ ਲਈ ਤੁਸੀਂ 7o6undMe ’ਤੇ ਜਾ ਕੇ ਕਰ ਸਕਦੇ ਹੋ।