ਟੰਡਲ ਪਾਰਕ ਦੀ ਕੁੜੀਆਂ ਦੀ ਟੀਮ ਨੇ ਫੁੱਟਬਾਲ ਕੱਪ ਜਿੱਤਿਆ

ਟੰਡਲ ਪਾਰਕ ਦੀ ਕੁੜੀਆਂ ਦੀ ਟੀਮ ਨੇ ਫੁੱਟਬਾਲ ਕੱਪ ਜਿੱਤਿਆ

ਵਨਿੀਪੈਗ: ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਵੱਲੋਂ ਸੱਤਵਾਂ ਖੇਡ ਮੇਲਾ ਟੰਡਲ ਪਾਰਕ ਵਨਿੀਪੈਗ ਵਿਖੇ ਕਰਵਾਇਆ ਗਿਆ। ਫੈਡਰੇਸ਼ਨ ਦੇ ਮੈਂਬਰਾਂ ਨਵਦੀਪ ਸਹੋਤਾ, ਕਮਲ ਸਨੇਤ, ਗੁਰਵਿੰਦਰ ਚਾਹਲ, ਸੁਖਚੈਨ ਭੰਗੂ, ਜਗਰਾਜ ਸਿੰਘ, ਅਮਰਿੰਦਰ ਖੋਸਾ, ਗੁਰਪ੍ਰੀਤ ਗਰੇਵਾਲ, ਗਗਨਦੀਪ ਬਾਜਵਾ, ਹੈਰੀ ਔਲਖ, ਵਿਕਰਮਜੀਤ ਸਿੰਘ, ਅਮਰਿੰਦਰ ਬਾਠ, ਰਾਜ ਗਿੱਲ, ਹਰਦੀਪ ਸਮਰਾ, ਅਮਨਦੀਪ ਸਿੰਘ, ਸਾਕਸ਼ੀ ਗਰੇਵਾਲ, ਰੁਪਿੰਦਰ ਘੁੰਮਣ, ਸੁੱਖ ਮਹਿਣਾ ਤੇ ਗੁਰਵਿੰਦਰ ਪੰਧੇਰ ਵੱਲੋਂ ਕਰਾਏ ਗਏ ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਵਨਿੀਪੈਗ ਵਿੱਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਸੀ।
ਇਸ ਖੇਡ ਦਾ ਮੁੱਖ ਆਕਰਸ਼ਣ ਬੱਚਿਆਂ ਦੀਆਂ ਖੇਡਾਂ ਸਨ। ਤਿੰਨ ਦਨਿ ਚੱਲੇ ਇਸ ਖੇਡ ਮੇਲੇ ਦੌਰਾਨ ਹਰ ਉਮਰ ਦੇ ਬੱਚਿਆਂ ਨੇ ਵੱਖੋ ਵੱਖ ਖੇਡਾਂ ’ਚ ਹਿੱਸਾ ਲਿਆ। ਖੇਡ ਮੇਲੇ ਵਿੱਚ ਐੱਮਪੀ ਕੈਵਨਿ ਲੈਮਰੂਸ, ਮੈਨੀਟੋਬਾ ਦੇ ਖੇਡ ਮੰਤਰੀ ਓਬੀ ਖਾਨ ਨੇ ਸ਼ਿਰਕਤ ਕੀਤੀ। ਟੂਰਨਾਮੈਂਟ ਵਿੱਚ ਮੈਪਲ ਸਪੋਰਟਸ ਕਲੱਬ, ਯੂਨਾਈਟਿਡ ਪੰਜਾਬ ਸਪੋਰਟਸ ਕਲੱਬ, ਅਟੈਕ ਬਾਸਕਟਬਾਲ, ਵਨਿੀਪੈਗ ਸਪੋਰਟਸ ਕਲੱਬ, ਬਰੈਂਡਨ ਕਲੱਬ ਤੋਂ ਇਲਾਵਾ ਕਈ ਹੋਰ ਖੇਡ ਕਲੱਬਾਂ ਵੱਲੋਂ ਟੀਮਾਂ ਨੇ ਹਿੱਸਾ ਲਿਆ। ਸੌਕਰ ਤੋਂ ਇਲਾਵਾ, ਵਾਲੀਬਾਲ, ਬਾਸਕਟਬਾਲ, ਬੈਡਮਿੰਟਨ ਅਤੇ ਦੌੜਾਂ ਵਿੱਚ ਜ਼ੋਰ ਅਜ਼ਮਾਇਸ਼ ਹੋਈ। ਓਪਨ ਵਰਗ ’ਚ ਯੂਨਾਈਟਿਡ ਪੰਜਾਬ ਦੀ ਫੁੱਟਬਾਲ ਟੀਮ ਨੇ ਪੰਜ ਹਜ਼ਾਰ ਪੰਜ ਸੌ ਪੰਜਾਹ ਡਾਲਰ ਤੋਂ ਵੱਧ ਦੀ ਇਨਾਮ ਰਾਸ਼ੀ ਜਿੱਤੀ। ਇਸ ਖੇਡ ਮੇਲੇ ਵਿੱਚ ਪਹਿਲੀ ਬਾਰ ਦੇਖਿਆ ਗਿਆ ਕਿ ਦਰਸ਼ਕਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਉਣ ਵਾਸਤੇ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਨਕਦ ਇਨਾਮ ਰਾਸ਼ੀਆਂ ਵੀ ਦਿੱਤੀਆਂ। ਜੇਕਰ ਕਿਸੇ ਨੂੰ ਗੋਲ ਕਰਨ ਲਈ ਸੌ ਡਾਲਰ ਦਾ ਇਨਾਮ ਸੀ ਤਾਂ ਦੂਜੇ ਪਾਸੇ ਵਧੀਆ ਗੋਲ ਬਚਾਉਣ ਵਾਸਤੇ ਵੀ ਸਨਮਾਨਿਤ ਕੀਤਾ ਗਿਆ। ਫੁੱਟਬਾਲ ਵਿੱਚ ਅੰਡਰ-6, ਅੰਡਰ-8, ਅੰਡਰ 10, ਅੰਡਰ 12, ਅੰਡਰ 14 ਦੀਆਂ ਟਰਾਫੀਆਂ ਦੇ ਨਾਲ ਨਾਲ ਨਕਦ ਇਨਾਮ ਵੀ ਦਿੱਤੇ ਗਏ।
ਓਪਨ ਵਰਗ ’ਚ ਯੂਨਾਈਟਿਡ ਸਪੋਰਟਸ ਕਲੱਬ ਨੇ ਬਰੈਂਡਨ ਸਪੋਰਟਸ ਕਲੱਬ ਨੂੰ ਹਰਾ ਕਿ ਟਰਾਫੀ ’ਤੇ ਕਬਜ਼ਾ ਕੀਤਾ। ਯੂਨਾਈਟਿਡ ਪੰਜਾਬ ਦੇ ਸੁੱਖੇ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ। ਇਸ ਤੋਂ ਇਲਾਵ ਰਣਵਿਜੇ ਚਾਹਲ ਤੇ ਪੁਖਰਾਜ ਬਰਾੜ ਨੂੰ ਵੀ ਉਨ੍ਹਾਂ ਦੀਆਂ ਆਪਣੀਆਂ ਕੈਟਾਗਿਰੀਆਂ ਵਿੱਚ ਵਧੀਆ ਖਿਡਾਰੀ ਐਲਾਨਿਆ ਗਿਆ। ਸ਼ੂਟਿੰਗ ਵਾਲੀਬਾਲ ਦਾ ਕੱਪ ਖਾਨ ਸਪੋਰਟਸ ਕਲੱਬ ਨੇ ਗਗਨ ਦੀ ਟੀਮ ਨੂੰ ਹਰਾ ਕੇ ਜਿੱਤਿਆ। ਵਾਲੀਬਾਲ ਸਮੈਸਿੱਗ ਵਿੱਚ ਵਨਿੀਪੈਗ ਰੈਪਟਰ ਨੇ ਸਾਊਥ ਸਪੋਰਟਸ ਕਲੱਬ ਨੂੰ ਹਰਾ ਕੇ ਕੱਪ ਆਪਣੇ ਨਾਂ ਕੀਤਾ। ਕੁੜੀਆਂ ਦੇ ਫੁੱਟਬਾਲ ਮੈਚ ਦੇਖਣ ਲਾਈਕ ਸਨ। ਜਿਸ ਵਿੱਚ ਟੰਡਲ ਪਾਰਕ ਦੀ ਟੀਮ ਨੇ ਯੂਨਾਈਟਿਡ ਪੰਜਾਬ ਨੂੰ ਹਰਾ ਕੇ ਕੱਪ ਜਿੱਤਿਆ। ਦੌੜਾਂ ਵਿੱਚ ਹਰ ਉਮਰ, ਵਰਗ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਦੌੜਾਂ ਦਾ ਖੇਡ ਮੇਲੇ ’ਚ ਆਏ ਹੋਏ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ਤੋਂ ਇਲਾਵਾ 100 ਮੀਟਰ ਦੀਆਂ ਅਲੱਗ ਅਲੱਗ ਵਰਗ ਦੀਆਂ ਦੌੜਾਂ ਕਰਵਾਈਆਂ ਗਈਆਂ। ਤਾਸ਼ ਦੀ ਬਾਜ਼ੀ ਵਿੱਚ ਮਨਦੀਪ ਸਿੰਘ ਤੇ ਰਾਜੂ ਨੇ ਮਹਿੰਦਰਜੀਤ ਬੇਦੀ ਤੇ ਬਲਵੀਰ ਭੁੱਲਰ ਦੀ ਟੀਮ ਨੂੰ ਹਰਾ ਕੇ ਕੱਪ ਜਿਤਿਆ। 60 ਸਾਲ ਦੀ ਉਮਰ ਤੋਂ ਉੱਪਰ ਦੇ ਬਾਬਿਆਂ ਨੇ ਰੱਸਾ ਖਿੱਚ ਕਿ ਸਭ ਨੂੰ ਹੈਰਾਨ ਕਰ ਦਿੱਤਾ। ਖੇਡ ਮੇਲੇ ਦੀ ਕਮੇਟੀ ਦੇ ਮੈਂਬਰਾਂ ਵੱਲੋਂ ਸਾਰੇ ਹੀ ਖਿਡਾਰੀਆਂ, ਦਰਸ਼ਕਾਂ ਤੇ ਸਪਾਂਸਰਾਂ ਦਾ ਧੰਨਵਾਦ ਕੀਤਾ ਗਿਆ।