ਅਮਰੀਕਾ ਦੀ ਰਾਜਧਾਨੀ ਚ ਪੜ੍ਹਾਇਆ ਜਾਵੇਗਾ ਸਿੱਖ ਧਰਮ

ਅਮਰੀਕਾ ਦੀ ਰਾਜਧਾਨੀ ਚ ਪੜ੍ਹਾਇਆ ਜਾਵੇਗਾ ਸਿੱਖ ਧਰਮ

ਵਾਸ਼ਿੰਗਟਨ, ਡੀ.ਸੀ.- ਸਿੱਖ ਧਰਮ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ। ਇਸ ਭਾਈਚਾਰੇ ਦੇ ਨਾਗਰਿਕਾਂ ਨੇ ਅਧਿਕਾਰਾਂ, ਰਾਜਨੀਤੀ, ਖੇਤੀਬਾੜੀ, ਇੰਜੀਨੀਅਰਿੰਗ ਅਤੇ ਡਾਕਟਰੀ ਦੇ ਖੇਤਰਾਂ ਵਿੱਚ 125 ਸਾਲਾਂ ਤੋਂ ਅਮਰੀਕੀ ਸਮਾਜ ਵਿੱਚ ਬਹੁਤ ਯੋਗਦਾਨ ਪਾਇਆ ਹੈ। ਸਿੱਖਾਂ ਲਈ ਬੜੇ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਹੁਣ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਵੀ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ, ਜਿਸ ਵਿੱਚ ਡਿਸਟ੍ਰਿਕਟ ਆਫ਼ ਕੋਲੰਬੀਆ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਸਕੂਲ ਵਿੱਚ ਸਿੱਖੀ ਅਤੇ ਸਿੱਖ ਧਰਮ ਨੂੰ ਸ਼ਾਮਲ ਕਰਨ ਵਾਲੇ ਨਵੇਂ ਸਮਾਜਿਕ ਅਧਿਐਨ ਮਿਆਰਾਂ ਦੇ ਹੱਕ ਵਿੱਚ ਵੋਟਿੰਗ ਕੀਤੀ ਹੈ।
ਇਸ ਪਾਠਕ੍ਰਮ ਦੇ ਵਿਕਾਸ ਨਾਲ ਵਾਸ਼ਿੰਗਟਨ ਡੀਸੀ ਹੁਣ ਅਮਰੀਕਾ ਦੇ 17 ਰਾਜਾਂ ਵਿੱਚ ਸ਼ਾਮਲ ਹੋ ਜਾਵੇਗਾ। ਪਬਲਿਕ ਸਕੂਲਾਂ ਲਈ ਉਨ੍ਹਾਂ ਦੇ ਸਮਾਜਿਕ ਅਧਿਐਨ ਦੇ ਮਿਆਰਾਂ ਵਿੱਚ ਸਿੱਖਾਂ ਬਾਰੇ ਸਹੀ ਜਾਣਕਾਰੀ ਸ਼ਾਮਲ ਕੀਤੀ ਜਾਵੇਗੀ। ਇਸ ਨਵੇਂ ਮਾਪਦੰਡਾਂ ਨਾਲ ਸੂਬੇ ਦੇ ਲਗਭਗ 49,800 ਦੇ ਕਰੀਬ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ। ਇਸ ਬਾਰੇ ਸਿੱਖ ਕੁਲੀਸ਼ਨ ਦੀ ਇੱਕ ਰੀਲੀਜ਼ ਵਿੱਚ ਜਾਣਕਾਰੀ ਦਿੱਤੀ ਗਈ। ਸਿੱਖਾਂ ਨੇ ਇਸ ਘੋਸ਼ਣਾ ਦਾ ਭਰਵਾਂ ਸਵਾਗਤ ਕੀਤਾ ਹੈ। ਇਸ ਸਬੰਧ ਵਿੱਚ ਸਿੱਖ ਕੁਲੀਸ਼ਨ ਐਜੂਕੇਸ਼ਨ ਡਾਇਰੈਕਟਰ ਹਰਮਨ ਸਿੰਘ ਨੇ ਕਿਹਾ ਕਿ “ਸਮੂਹਿਕ ਅਤੇ ਸਹੀ ਮਾਪਦੰਡ ਕੱਟੜਤਾ ਦਾ ਮੁਕਾਬਲਾ ਕਰਨ ਅਤੇ ਧੱਕੇਸ਼ਾਹੀ ਨੂੰ ਘਟਾਉਣ ਲਈ ਇਹ ਇੱਕ ਮਹੱਤਵਪੂਰਨ ਅਤੇ ਸ਼ਲਾਘਾਯੋਗ ਕਦਮ ਹੈ। ਇਹ ਬੇਸਲਾਈਨ ਸੱਭਿਆਚਾਰਕ ਯੋਗਤਾ ਨੂੰ ਵਧਾ ਕੇ ਅਤੇ ਅਗਿਆਨਤਾ ਨੂੰ ਘਟਾ ਕੇ ਸਾਰੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗਾ।
ਉਹਨਾਂ ਕਿਹਾ ਕਿ ਯੂ.ਐੱਸ ਸਿੱਖਿਜ਼ਮ ਯੂਟਾਹ ਅਤੇ ਮਿਸੀਸਿਪੀ ਰਾਜ ਤੋਂ ਬਾਅਦ ਵਰਜੀਨੀਆ ਦੇ ਸਕੂਲ ਪਾਠਕ੍ਰਮ ਸਾਮਿਲ ਕੀਤਾ ਗਿਆ ਸੀ ਅਤੇ ਹੁਣ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਸਿੱਖਿਜ਼ਮ ਦੇ ਨਵੇਂ ਹਿਸਟਰੀ ਐਂਡ ਸੋਸ਼ਲ ਸਾਇੰਸ ਸਟੈਂਡਰਡਜ਼ ਵਿੱਚ ਸਿੱਖ ਧਰਮ ਵੀ ਸ਼ਾਮਲ ਹੈ, ਜਿੰਨਾਂ ਦੇ ਹੱਕ ਵਿੱਚ ਵੋਟ ਪਾਈ ਗਈ। ਸਿੱਖ ਭਾਈਚਾਰੇ ਦੇ ਪ੍ਰਮੁੱਖ ਮੈਂਬਰ ਦਲਜੀਤ ਸਿੰਘ ਸਾਹਨੀ ਨੇ ਕਿਹਾ ਕਿ “ਇਹ ਨਵੇਂ ਮਾਪਦੰਡ ਅਮਰੀਕਾ ਦੀ ਰਾਜਧਾਨੀ ਵਿੱਚ ਵਿਦਿਆਰਥੀਆਂ ਨੂੰ ਸਿੱਖੀ ਅਤੇ ਸਿੱਖ ਅਮਰੀਕਨਾਂ ਦੇ ਤਜ਼ਰਬਿਆਂ ਬਾਰੇ ਸਿੱਖਣ ਦਾ ਮੌਕਾ ਪ੍ਰਦਾਨ ਕਰਨਗੇ। ਅਮਰੀਕੀ ਸਕੂਲਾਂ ਵਿੱਚ ਹਿੰਦੀ ਨੂੰ ਸੈਕੰਡਰੀ ਭਾਸ਼ਾ ਵਜੋਂ ਪੇਸ਼ ਕੀਤੇ ਜਾਣ ਦੀ ਵੀ ਸੰਭਾਵਨਾ ਹੈ।