ਦਿੱਲੀ ਵਾਸੀਆਂ ਲਈ ਕਹਿਰ ਬਣ ਵਰ੍ਹਿਆ ਇੰਦਰ ਦੇਵਤਾ

ਦਿੱਲੀ ਵਾਸੀਆਂ ਲਈ ਕਹਿਰ ਬਣ ਵਰ੍ਹਿਆ ਇੰਦਰ ਦੇਵਤਾ

ਨਵੀਂ ਦਿੱਲੀ- ਦਿੱਲੀ-ਐਨਸੀਆਰ ਵਿੱਚ ਬੀਤੇ ਦੋ ਦਨਿ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਹਾਲਤ ਬਦਤਰ ਹੋ ਗਏ ਹਨ। ਸੜਕਾਂ ਨਹਿਰਾਂ ਦਾ ਰੂਪ ਧਾਰ ਗਈਆਂ ਹਨ। ਦਿੱਲੀ ਦੇ ਬਦਤਰ ਹਾਲਤ ਨੂੰ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨਾਲ ਗੱਲਬਾਤ ਕੀਤੀ ਤੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ।


ਉਧਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕੌਮੀ ਰਾਜਧਾਨੀ ਦੇ ਸਾਰੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ, ‘‘ਪਿਛਲੇ ਦੋ ਦਨਿਾਂ ਤੋਂ ਪੈ ਰਹੇ ਮੀਂਹ ਦੇ ਮੱਦੇਨਜ਼ਰ ਅਤੇ ਮੌਸਮ ਵਿਭਾਗ ਦੀ ਚਿਤਾਵਨੀ ਨੂੰ ਦੇਖਦੇ ਹੋਏ ਸੋਮਵਾਰ ਨੂੰ ਸਾਰੇ ਸਕੂਲ ਬੰਦ ਰਹਿਣਗੇ।’’ ਇਸੇ ਤਰ੍ਹਾਂ ਕੇਜਰੀਵਾਲ ਨੇ ਸਾਰੇ ਸਰਕਾਰੀ ਅਧਿਕਾਰੀਆਂ ਦੀ ਹਫਤਾਵਰੀ ਛੁੱਟੀ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਕੈਬਨਿਟ ਮੰਤਰੀ ਅਤੇ ਮੇਅਰ ਸ਼ੈਲੀ ਓਬਰਾਏ ਵੀ ਕੌਮੀ ਰਾਜਧਾਨੀ ਵਿੱਚ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਨਗੇ। ਮੁੱਖ ਮੰਤਰੀ ਨੇ ਟਵੀਟ ਕੀਤਾ, “ਦਿੱਲੀ ਵਿੱਚ ਕੱਲ੍ਹ 126 ਮਿਲੀਮੀਟਰ ਮੀਂਹ ਪਿਆ। ਮੌਨਸੂਨ ਸੀਜ਼ਨ ਦੌਰਾਨ ਹੋਣ ਵਾਲੀ ਕੁੱਲ ਬਾਰਿਸ਼ ਦਾ 15 ਫੀਸਦ ਪਾਣੀ 12 ਘੰਟਿਆਂ ਵਿੱਚ ਵਰ੍ਹਿਆ। ਪਾਣੀ ਭਰਨ ਕਾਰਨ ਲੋਕ ਕਾਫੀ ਪ੍ਰੇਸ਼ਾਨ ਹੋਏ। ਅੱਜ ਦਿੱਲੀ ਦੇ ਸਾਰੇ ਮੰਤਰੀ ਅਤੇ ਮੇਅਰ ਸਮੱਸਿਆਵਾਂ ਵਾਲੇ ਖੇਤਰਾਂ ਦਾ ਦੌਰਾ ਕਰਨਗੇ। ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਐਤਵਾਰ ਦੀ ਛੁੱਟੀ ਰੱਦ ਕਰ ਕੇ ਫੀਲਡ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।’’
ਉਨ੍ਹਾਂ ਦੀ ਹਦਾਇਤ ਮਗਰੋਂ ਦਿੱਲੀ ਦੀ ਮੇਅਰ ਸ਼ੀਲਾ ਉਬਰਾਏ ਤੇ ਲੋਕ ਨਿਰਮਾਣ ਮੰਤਰੀ ਆਤਿਸ਼ੀ ਵੱਲੋਂ ਆਈਟੀਓ ਸਮੇਤ ਹੋਰ ਇਲਾਕਿਆਂ ਦਾ ਦੌਰਾ ਕਰ ਕੇ ਹਾਲਤਾਂ ਦਾ ਜਾਇਜ਼ਾ ਲਿਆ ਗਿਆ।
ਇਸ ਦੌਰਾਨ ਆਈਟੀਓ, ਗ੍ਰੇਟਰ ਕੈਲਾਸ਼, ਵਨਿੋਦ ਨਗਰ, ਰੋਹਿਣੀ, ਬਦਰਪੁਰ, ਅਲੀਪੁਰ, ਲੋਧੀ ਮਾਰਗ, ਸਾਊਥ ਐਵੇਨਿਊ, ਇੰਡੀਆ ਗੇਟ ਤੋਂ ਇਲਾਵਾ ਪੱਛਮੀ ਦਿੱਲੀ ਦੇ ਕਈ ਇਲਾਕਿਆਂ ਤੱਕ ਲੋਕਾਂ ਨੂੰ ਮੀਂਹ ਦੇ ਪਾਣੀ ਭਰਨ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰਾਈਵੇਟ ਕਲੋਨੀਆਂ ਵਿੱਚ ਵੀ ਪਾਣੀ ਭਰ ਗਿਆ। ਪੜਪੜਜੰਗ ਵਿਧਾਨ ਸਭਾ ਹਲਕੇ ਵਿੱਚ ਇੱਕ ਵਿਅਕਤੀ ਨੇ ਕਿਸ਼ਤੀ ਚਲਾ ਕੇ ਸੂਬਾ ਸਰਕਾਰ ਨੂੰ ਕੋਸਿਆ। ਰੋਹਨਿੀ ਇਲਾਕੇ ਦੇ ਸੈਕਟਰ-23-24 ਵਿੱਚ ਇੱਕ ਚੌਕ ਕੋਲ ਅੱਜ ਵੀ ਸੜਕ ਜ਼ਮੀਨ ਵਿੱਚ ਧੱਸ ਗਈ। ਬੀਤੇ ਦਨਿੀਂ ਅਜਿਹੀ ਘਟਨਾ ਜਨਕਪੁਰੀ ਵਿੱਚ ਸਾਹਮਣੇ ਆਈ ਸੀ। ਦਿੱਲੀ ’ਚ ਮੀਂਹ ਨੇ 41 ਸਾਲ ਦਾ ਰਿਕਾਰਡ ਤੋੜਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਅੱਜ ਸਵੇਰੇ ਅੱਠ ਵਜੇ ਤੱਕ 153 ਮਿਲੀਮੀਟਰ ਮੀਂਹ ਪਿਆ ਹੈ। ਮੌਸਮ ਵਿਭਾਗ ਮੁਤਾਬਕ ਜੁਲਾਈ 1982 ਮਗਰੋਂ ਇਹ ਇਕ ਦਨਿ ਵਿੱਚ ਪਏ ਮੀਂਹ ਦਾ ਸਿਖਰਲਾ ਅੰਕੜਾ ਹੈ। 25 ਜੂਨ 1982 ਨੂੰ ਦਿੱਲੀ ਵਿੱਚ 169.9 ਮਿਲੀਮੀਟਰ ਮੀਂਹ ਪਿਆ ਸੀ। ਐਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਪਲਵਲ, ਸੋਨੀਪਤ, ਨੋਇਡਾ ਦੇ ਇਲਾਕਿਆਂ ਵਿੱਚ ਵੀ ਪਾਣੀ ਭਰ ਗਿਆ ਹੈ।