ਕੌਮੀ ਰੰਗਮੰਚ ਉਤਸਵ: ਨਾਟਕ ‘ਅਦਾਕਾਰ-ਆਦਿ ਅੰਤ ਕੀ ਸਾਖੀ’ ਦਾ ਮੰਚਨ

ਕੌਮੀ ਰੰਗਮੰਚ ਉਤਸਵ: ਨਾਟਕ ‘ਅਦਾਕਾਰ-ਆਦਿ ਅੰਤ ਕੀ ਸਾਖੀ’ ਦਾ ਮੰਚਨ

ਅੰਮ੍ਰਿਤਸਰ- ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 21ਵੇਂ ਰਾਸ਼ਟਰੀ ਰੰਗਮੰਚ ਉਤਸਵ ਦੇ ਛੇਵੇਂ ਅਤੇ ਆਖਰੀ ਦਿਨ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਿਤ ਕੀਤਾ ਨਾਟਕ ‘ਅਦਾਕਾਰ-ਆਦਿ ਅੰਤ ਕੀ ਸਾਖੀ’ ਦਾ ਮੰਚਨ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ। ਇਹ ਨਾਟਕ ਇਕ ਅਦਾਕਾਰ ਦੀ ਕਹਾਣੀ ਹੈ, ਜਿਸ ਵਿੱਚ ਦਰਸਾਇਆ ਗਿਆ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਖੇਡੇ ਨਾਟਕਾਂ ਦੇ ਪਾਤਰਾਂ ਨੂੰ ਕਿਵੇਂ ਜੀਵਿਆ। ਉਨ੍ਹਾਂ ਪਾਤਰਾਂ ਨੇ ਉਸ ਦੇ ਨਿੱਜੀ ਜੀਵਨ ’ਤੇ ਕੀ ਅਸਰ ਪਾਇਆ। ਇਕ ਅਦਾਕਾਰ ਦੀ ਰੰਗਮੰਚ ਨਾਲ ਕੀ ਵਚਨਬੱਧਤਾ ਹੈ ਤੇ ਕਿਹੜੇ ਨਾਟਕ ਸਮਾਜ ਦੀ ਦਿਸ਼ਾ ਬਦਲਣ ਦੇ ਕੰਮ ਆਉਂਦੇ ਹਨ। ਇਕ ਘੰਟਾ ਲੰਮੇ ਨਾਟਕ ਦੇ ਸਾਰੇ ਕਿਰਦਾਰਾਂ ਨੂੰ ਬਿਹਤਰੀਨ ਅਦਾਕਾਰ ਸਾਜਨ ਕੋਹਿਨੂਰ ਨੇ ਬਹੁਤ ਹੀ ਭਾਵਪੂਰਤ ਢੰਗ ਨਾਲ ਪੇਸ਼ ਕੀਤਾ। ਇਸੇ ਨਾਟਕ ਵਿੱਚ ਕੁਸ਼ਾਗਰ ਕਾਲੀਆ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।