ਸਿੰਧੂ ਤੇ ਸੇਨ ਕੈਨੇਡਾ ਓਪਨ ਦੇ ਕੁਆਰਟਰ ਫਾਈਨਲ ’ਚ

ਸਿੰਧੂ ਤੇ ਸੇਨ ਕੈਨੇਡਾ ਓਪਨ ਦੇ ਕੁਆਰਟਰ ਫਾਈਨਲ ’ਚ

ਕੈਲਗਰੀ: ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਤੇ ਲਕਸ਼ੈ ਸੇਨ ਕੈਨੇਡਾ ਓਪਨ ਸੁਪਰ 500 ਟੂਰਨਾਮੈਂਟ ਦੇ ਮਹਿਲਾਵਾਂ ਤੇ ਪੁਰਸ਼ਾਂ ਦੇ ਸਿੰਗਲਜ਼ ਵਰਗ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਏ ਹਨ। ਸਿੰਧੂ ਨੂੰ ਜਪਾਨ ਦੇ ਖਿਡਾਰੀ ਤੋਂ ਵਾਕਓਵਰ ਮਿਲਿਆ ਤੇ ਉਸ ਨੇ ਕੁਆਰਟਰ ਫਾਈਨਲ ਵਿਚ ਦਾਖਲਾ ਹਾਸਲ ਕੀਤਾ। ਜਦਕਿ ਸੇਨ ਨੇ ਬ੍ਰਾਜ਼ੀਲ ਦੇ ਖਿਡਾਰੀ ਨੂੰ 31 ਮਿੰਟ ਵਿਚ 21-15, 21-11 ਨਾਲ ਮਾਤ ਦਿੱਤੀ। ਸਿੰਧੂ ਹੁਣ ਆਖ਼ਰੀ ਅੱਠਾਂ ਦੇ ਮੁਕਾਬਲੇ ਵਿਚ ਚੀਨ ਦੀ ਖਿਡਾਰਨ ਨਾਲ ਭਿੜੇਗੀ। ਸੇਨ ਦਾ ਮੁਕਾਬਲਾ ਬੈਲਜੀਅਮ ਦੇ ਖਿਡਾਰੀ ਨਾਲ ਹੋਵੇਗਾ। ਭਾਰਤ ਦੇ ਹੋਰ ਖਿਡਾਰੀ ਕ੍ਰਿਸ਼ਨਾ ਪ੍ਰਸਾਦ ਗਰਾਗਾ ਤੇ ਵਿਸ਼ਣੂਵਰਧਨ ਗੌੜ ਪੰਜਾਲਾ ਪ੍ਰੀ-ਕੁਆਰਟਰ ਫਾਈਨਲ ਗੇੜ ਤੋਂ ਅੱਗੇ ਨਹੀਂ ਜਾ ਸਕੇ ਤੇ ਆਪੋ-ਆਪਣੇ ਮੁਕਾਬਲੇ ਹਾਰ ਗਏ। ਦੱਸਣਯੋਗ ਹੈ ਕਿ ਸੇਨ ਇਸ ਟੂਰਨਾਮੈਂਟ ਵਿਚ ਲੈਅ ਵਿਚ ਪਰਤੇ ਹਨ।