ਕੈਲੀਫੋਰਨੀਆ ਸੈਨੇਟ ਜੁਡੀਸ਼ਰੀ ਕਮੇਟੀ ਵਲੋਂ ਜਾਤੀ ਭੇਦਭਾਵ ਬਿੱਲ ਨੂੰ ਮਨਜ਼ੂਰੀ

ਕੈਲੀਫੋਰਨੀਆ ਸੈਨੇਟ ਜੁਡੀਸ਼ਰੀ ਕਮੇਟੀ ਵਲੋਂ ਜਾਤੀ ਭੇਦਭਾਵ ਬਿੱਲ ਨੂੰ ਮਨਜ਼ੂਰੀ

ਸੈਕਰਾਮੈਂਟੋ, (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਵਿਚ ਜਾਤ-ਆਧਾਰਿਤ ਵਿਤਕਰੇ ‘ਤੇ ਪਾਬੰਦੀ ਲਗਾਉਣ ਲਈ ਜਾਤੀ ਭੇਦਭਾਵ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ¢ ਸੈਨੇਟ ਜੁਡੀਸ਼ਰੀ ਕਮੇਟੀ ਨੇ ਇਸ ਬਿੱਲ ਨੂੰ 11-0 ਦੇ ਵੋਟ ਨਾਲ ਪਾਸ ਕੀਤਾ¢ ਇਹ ਬਿੱਲ ਹੁਣ ਵਿਚਾਰ ਲਈ ਸਦਨ ਵਿਚ ਜਵੇਗਾ¢ ਇਸ ਬਿੱਲ ਨੂੰ ਜਿਥੇ ਅਮਰੀਕਾ ਦੇ ਵੱਖ-ਵੱਖ ਸਮੂਹਾਂ ਨੇ ਸਾਥ ਦਿੱਤਾ, ਉਥੇ ਇਸ ਨੂੰ ਸਿੱਖ ਤੇ ਮੂਲ ਨਿਵਾਸੀ ਭਾਰਤੀ ਦਲਿਤਾਂ ਦੀ ਸਮੂਹਿਕ ਜਿੱਤ ਵਜੋਂ ਵੀ ਦੇਖਿਆ ਜਾ ਰਿਹਾ ਹੈ¢ ਇਹ ਸੈਨੇਟਰ ਆਇਸ਼ਾ ਦੀ ਸਮਾਜਿਕ ਨਿਆਂ ਲਈ ਅਣਥੱਕ ਵਕਾਲਤ ਦੀ ਵੀ ਜਿੱਤ ਹੈ¢ ਇਹ ਬਿੱਲ ਪਾਸ ਹੋਣ ਨਾਲ ਕੈਲੇਫੋਰਨੀਆ ‘ਚ ਜਾਤ-ਪਾਤ ਅਧਾਰਤ ਵਿਤਕਰੇ ਨੂੰ ਗੈਰ-ਕਨੂੰਨੀ ਮੰਨਦਿਆਂ ਵਿਤਕਰਾ ਕਰਨ ਵਾਲੇ ਖ਼ਿਲਾਫ਼ ਕਨੂੰਨ ਅਨੁਸਾਰ ਕਾਰਵਾਈ ਹੋ ਸਕੇਗੀ¢ ਪਹਿਲਾਂ ਇਹ ਬਿੱਲ ਕੈਲੇਫੋਰਨੀਆ ਸੈਨੇਟ ਵਿਚ ਪਾਸ ਹੋ ਚੁੱਕਾ ਹੈ¢ਇਹ ਬਿੱਲ ਅਫ਼ਗਾਨ-ਅਮਰੀਕਨ ਮੂਲ ਦੀ ਫਰੀਮਾਂਟ ਤੋਂ ਡੈਮੋਕਰੈਟਿਕ ਸੈਨੇਟਰ ਆਇਸ਼ਾ ਵਹਾਬ ਨੇ ਲਿਆਂਦਾ ਸੀ¢ ਪਹਿਲੇ ਪਹਿਲ ਉਸ ‘ਤੇ ਹਰ ਤਰੀਕੇ ਦਬਾਅ ਪਾਇਆ ਗਿਆ ਕਿ ਬਿੱਲ ਵਿਚੋਂ ਲਫਜ਼ ਜਾਤ ਕੱਢ ਦਿੱਤਾ ਜਾਵੇ ਪਰ ਨਿਆਂਪਾਲਿਕਾ ਦੇ ਚੇਅਰਪਰਸਨ ਬ੍ਰਾਇਨ ਮੇਨਸ਼ੇਨ, ਸੈਨ ਡਿਏਗੋ ਡੈਮੋਕਰੇਟ ਵਲੋਂ ਬਿੱਲ ਵਿਚੋਂ ਜਾਤ ਸ਼ਬਦ ਨੂੰ ਹਟਾਉਣ ਅਤੇ ਬਦਲਣ ਦੇ ਪਹਿਲੇ ਸੁਝਾਵਾਂ ਨੂੰ ਰੱਦ ਕਰ ਦਿੱਤਾ ਹੈ¢ਵਹਾਬ ਨੇ ਕਮੇਟੀ ਦੀ ਸੁਣਵਾਈ ਤੋਂ ਬਾਅਦ ਇਕ ਬਿਆਨ ਵਿਚ ਕਿਹਾ ਕਿ ਇਹ ਬਿੱਲ ਜਾਤੀ ਭੇਦਭਾਵ ਨੂੰ ਖਤਮ ਕਰੇਗਾ¢ ਇਸ ਬਿੱਲ ਵਿਚ ਸ਼ਾਮਿਲ ਪਰਿਭਾਸ਼ਾ ਅਤੇ ਸੁਰੱਖਿਆ ਲੱਖਾਂ ਲੋਕਾਂ ਦੀ ਸੁਰੱਖਿਆ ਕਰੇਗੀ¢ਬਿਲ ਦੇ ਸਮਰਥਨ ਵਿਚ ਬੋਲਣ ਵਾਲੇ ਦੋ ਗਵਾਹਾਂ ਵਿਚੋਂ ਇਕ ਵਕੀਲ ਤਰੀਨਾ ਮੰਡ ਨੇ ਕਿਹਾ ਕਿ ਬਿੱਲ ਕੈਲੀਫੋਰਨੀਆ ਨੂੰ ਸਾਰਿਆਂ ਲਈ ਇਕ ਨਿਆਂਪੂਰਨ ਅਤੇ ਬਰਾਬਰੀ ਵਾਲਾ ਸਥਾਨ ਬਣਾਉਣ ਲਈ ਮਹੱਤਵਪੂਰਨ ਹੈ¢ ਦੂਜੇ ਪਾਸੇ ਵਿਰੋਧੀ ਧਿਰ ਹਿੰਦੂ ਅਮਰੀਕਨ ਫਾਊਾਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਕਾਲੜਾ ਨੇ ਕਿਹਾ ਕਿ ਉਹ ਨਿਰਾਸ਼ ਜ਼ਰੂਰ ਹਨ ਪਰ ਉਹ ਇਸ ਮੁੱਦੇ ‘ਤੇ ਸੰਸਦ ਮੈਂਬਰਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਨੂੰ ਜਾਰੀ ਰੱਖਣਗੇ¢ਇਸ ਤੋਂ ਪਹਿਲਾਂ ਅਜਿਹਾ ਬਿੱਲ ਸਿਟੀ ਆਫ਼ ਸਿਆਟਲ ਅਤੇ ਟਰਾਂਟੋ ਸਕੂਲ ਬੋਰਡ ਵਲੋਂ ਵੀ ਪਾਸ ਕੀਤਾ ਜਾ ਚੁੱਕਾ ਹੈ¢