ਪੰਜਾਬ ਦੇ 11 ਜ਼ਿਲਿ੍ਹਆਂ ‘ਚ ਭਾਰੀ ਬਾਰਿਸ਼

ਪੰਜਾਬ ਦੇ 11 ਜ਼ਿਲਿ੍ਹਆਂ ‘ਚ ਭਾਰੀ ਬਾਰਿਸ਼

ਨਵੀਂ ਦਿੱਲੀ-ਵੀਰਵਾਰ ਨੂੰ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਪਈ ਭਾਰੀ ਬਾਰਿਸ਼ ਦੇ ਮੱਦੇਨਜ਼ਰ ਮੌਸਮ ਵਿਭਾਗ ਨੂੰ ਕਈ ਸੂਬਿਆਂ ‘ਚ ਰੈੱਡ ਜਾਂ ਓਰੇਂਜ ਅਲਰਟ ਜਾਰੀ ਕਰਨਾ ਪਿਆ | ਗੋਆ ਵਿਚ ਇਕ ਔਰਤ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਈ | ਪੰਜਾਬ ਵਿਚ ਮੌਨਸੂਨ ਦੇ ਫਿਰ ਤੋਂ ਸਰਗਰਮ ਹੋਣ ਨਾਲ ਮੌਸਮ ਵਿਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ | ਵੀਰਵਾਰ ਨੂੰ ਸੂਬੇ ਦੇ 11 ਜ਼ਿਲਿ੍ਹਆਂ ਵਿਚ ਕਾਫੀ ਮੀਂਹ ਪਿਆ | ਕਈ ਸਥਾਨਾਂ ‘ਤੇ ਡੇਢ-ਡੇਢ ਫੁੱਟ ਪਾਣੀ ਭਰ ਗਿਆ | ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸੋਮਵਾਰ ਤੱਕ ਪੂਰੇ ਸੂਬੇ ਵਿਚ ਭਾਰੀ ਮੀਂਹ ਪਵੇਗਾ | ਬੁੱਧਵਾਰ ਅਤੇ ਵੀਰਵਾਰ ਨੂੰ ਪਏ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ | ਸੂਬੇ ਵਿਚ ਬੀਤੇ ਦਿਨ ਔਸਤ 23.4 ਐਮ.ਐਮ. ਬਾਰਿਸ਼ ਦਰਜ ਕੀਤੀ ਗਈ | ਕੁਝ ਸਥਾਨਾਂ ਨੂੰ ਛੱਡ ਕੇ ਪੰਜਾਬ ਵਿਚ ਬੀਤੇ 24 ਘੰਟਿਆਂ ਵਿਚ ਬਾਰਿਸ਼ ਦੇਖਣ ਨੂੰ ਮਿਲੀ | ਲੁਧਿਆਣਾ ਵਿਚ 100 ਐਮ.ਐਮ. ਤੋਂ ਵੱਧ, ਗੁਰਦਾਸਪੁਰ ਵਿਚ 37 ਐਮ.ਐਮ., ਫਿਰੋਜ਼ਪੁਰ ‘ਚ 40 ਐਮ.ਐਮ., ਜਲੰਧਰ ਵਿਚ 47 ਐਮ.ਐਮ., ਰੂਪਨਗਰ ਵਿਚ 64 ਐਮ.ਐਮ., ਸ਼ਹੀਦ ਭਗਤ ਸਿੰਘ ਨਗਰ ਵਿਚ 80 ਐਮ.ਐਮ., ਚੰਡੀਗੜ੍ਹ ਵਿਚ 20.3 ਐਮ.ਐਮ. ਅਤੇ ਅੰਮਿ੍ਤਸਰ ਵਿਚ 17 ਐਮ.ਐਮ. ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ | ਇਸ ਨਾਲ ਤਾਪਮਾਨ ਵਿਚ 1.5 ਡਿਗਰੀ ਦਾ ਅੰਤਰ ਦੇਖਣ ਨੂੰ ਮਿਲਿਆ | ਅੰਮਿ੍ਤਸਰ ਦਾ ਤਾਪਮਾਨ 23.5 ਡਿਗਰੀ, ਜਲੰਧਰ ਦਾ 25.4 ਅਤੇ ਲੁਧਿਆਣਾ ਦਾ 24.4 ਡਿਗਰੀ ਤਾਪਮਾਨ ਰਿਹਾ | ਜੇਕਰ ਦੇਸ਼ ਦੇ ਬਾਕੀ ਹਿੱਸਿਆਂ ਦੀ ਗੱਲ ਕੀਤੀ ਜਾਵੇ ਤਾਂ ਗੋਆ ਵਿਚ ਮੀਂਹ ਕਾਰਨ ਇਕ 52 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਮੁੰਬਈ ਵਿਚ ਵੀ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ | ਸੰਖੇਪ ਜਿਹੀ ਰਾਹਤ ਦੇ ਬਾਅਦ ਕੇਰਲ ਵਿਚ ਭਾਰੀ ਬਾਰਿਸ਼ ਹੋਈ | ਜਿਸ ਦੇ ਕਾਰਨ ਮੌਸਮ ਵਿਭਾਗ ਨੂੰ ਕਿਨੌਰ ਅਤੇ ਕਾਸਰਗੋਡ ਜ਼ਿਲਿ੍ਹਆਂ ‘ਚ ਅਲਰਟ ਜਾਰੀ ਕੀਤਾ |