ਧਨੋਂ ਦੇ ਕ੍ਰਿਕਟ ਕੱਪ ਵਿੱਚ ਰਸੂਲਪੁਰ ਦੀ ਟੀਮ ਜੇਤੂ

ਧਨੋਂ ਦੇ ਕ੍ਰਿਕਟ ਕੱਪ ਵਿੱਚ ਰਸੂਲਪੁਰ ਦੀ ਟੀਮ ਜੇਤੂ

ਸੰਦੌੜ- ਇੱਥੋਂ ਨਜ਼ਦੀਕੀ ਪਿੰਡ ਧਨੋਂ ਵਿੱਚ ਨਿਊ ਜੈਨਰੇਸ਼ਨ ਕਲੱਬ ਵੱਲੋਂ ਪਿੰਡ ਵਾਸੀਆਂ ਅਤੇ ਐਨਆਰਆਈਜ਼ ਦੇ ਸਹਿਯੋਗ ਦੇ ਨਾਲ ਕ੍ਰਿਕਟ ਕੱਪ ਕਰਵਾਇਆ ਗਿਆ। ਕਲੱਬ ਦੇ ਚੇਅਰਮੈਨ ਵਰਿੰਦਰ ਸਿੰਘ ਢਿੱਲੋਂ ਅਤੇ ਪ੍ਰਧਾਨ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਤੱਕ ਚੱਲੇ ਟੂਰਨਾਮੈਂਟ ਦੌਰਾਨ 36 ਟੀਮਾਂ ਨੇ ਹਿੱਸਾ ਲਿਆ। ਅੰਤਿਮ ਦਿਨ ਪਹਿਲੇ ਸੈਮੀਫਾਈਨਲ ਵਿੱਚ ਸ਼ੇਰਗੜ੍ਹ ਚੀਮਾ ਅਤੇ ਕੁੱਪ ਕਲਾਂ ਵਿੱਚੋਂ ਸ਼ੇਰਗੜ੍ਹ ਚੀਮਾ ਦੀ ਟੀਮ ਜੇਤੂ ਰਹੀ ਜਦੋਂਕਿ ਦੂਜੇ ਸੈਮੀਫਾਈਨਲ ਵਿੱਚ ਰਸੂਲਪੁਰ ਅਤੇ ਧਲੇਰ ਕਲਾਂ ਵਿੱਚੋਂ ਰਸੂਲਪੁਰ ਦੀ ਟੀਮ ਜੇਤੂ ਰਹੀ। ਫਾਈਨਲ ਮੈਚ ਵਿੱਚ ਰਸੂਲਪੁਰ ਦੀ ਟੀਮ ਨੇ ਸ਼ੇਰਗੜ੍ਹ ਚੀਮਾ ਦੀ ਟੀਮ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਦੌਰਾਨ ਮੈਨ ਆਫ ਦੀ ਸੀਰੀਜ਼ ਕਾਕਾ ਰਸੂਲਪੁਰ ਅਤੇ ਕਾਕਾ ਰਾਮਪੁਰ ਮੰਡੀ ਨੂੰ ਚੁਣਿਆ ਗਿਆ। ਦੋਵੇਂ ਖਿਡਾਰੀਆਂ ਨੂੰ 5100-5100 ਦੀ ਰਕਮ ਨਾਲ ਸਨਮਾਨਿਆ ਗਿਆ। ਬਿਹਤਰੀਨ ਬੱਲੇਬਾਜ਼ ਵਜੋਂ ਜੋਤੀ ਬਰਮਿ ਅਤੇ ਬਿਹਤਰੀਨ ਗੇਂਦਬਾਜ਼ ਜੀਵਾ ਰੱਖੜਾ ਨੂੰ ਚੁਣਿਆ ਗਿਆ। ਜੇਤੂ ਟੀਮ ਨੂੰ 41 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 25 ਹਜ਼ਾਰ ਦੀ ਨਗਦ ਰਕਮ ਇਨਾਮ ਵਜੋਂ ਦਿੱਤੀ ਗਈ।
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਾਕਿਬ ਅਲੀ ਰਾਜਾ ਵੱਲੋਂ ਕਲੱਬ ਨੂੰ 11 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਭੇਜੀ ਗਈ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਇਮਾਮਗੜ੍ਹ, ਚੰਦ ਸਿੰਘ ਮਾਲੇਰਕੋਟਲਾ, ਸਾਬਕਾ ਸਰਪੰਚ ਬਲਦੇਵ ਸਿੰਘ, ਰਮਨਦੀਪ ਸਿੰਘ ਮਾਂਗਟ, ਰਾਜੂ ਕੁਠਾਲਾ, ਦਵਿੰਦਰ ਸਿੰਘ ਵੈਦਮਾਨ, ਉਪ ਪ੍ਰਧਾਨ ਅਵਤਾਰ ਸਿੰਘ ਢਿੱਲੋਂ, ਰਾਜਦੀਪ ਸਿੰਘ ਮਾਸਟਰ, ਜੱਸੂ ਚਹਿਲ, ਕੁਲਵੀਰ ਸਿੰਘ ਚਹਿਲ, ਪਿੰਦਰ ਚਹਿਲ, ਬਚਿੱਤਰ ਸਿੰਘ ਪ੍ਰਧਾਨ, ਸਰਪੰਚ ਸੁਖਦੇਵ ਸਿੰਘ, ਸਾਬਕਾ ਸਰਪੰਚ ਸਵਰਨ ਸਿੰਘ, ਜਸਵੀਰ ਸਿੰਘ, ਸਨੀ ਮੁਹੰਮਦ ਆਦਿ ਹਾਜ਼ਰ ਸਨ।