ਸੈਂਸੈਕਸ ਪਹਿਲੀ ਵਾਰ 65,000 ਅੰਕਾਂ ਤੋਂ ਪਾਰ

ਸੈਂਸੈਕਸ ਪਹਿਲੀ ਵਾਰ 65,000 ਅੰਕਾਂ ਤੋਂ ਪਾਰ

ਮੁੰਬਈ: ਸਥਾਨਕ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਵੀ ਤੇਜ਼ੀ ਦਾ ਸਿਲਸਿਲਾ ਲਗਾਤਾਰ ਚੌਥੇ ਦਿਨ ਜਾਰੀ ਰਿਹਾ। ਬੀਅੈੱਸਈ ਸੈਂਸੈਕਸ 486 ਅੰਕਾਂ ਤੋਂ ਵਧ ਕੇ ਪਹਿਲੀ ਵਾਰ 65,000 ਅੰਕਾਂ ’ਤੇ ਬੰਦ ਹੋਇਆ। ਮੁੱਖ ਤੌਰ ’ਤੇ ਆਲਮੀ ਪੱਧਰ ’ਤੇ ਬਜ਼ਾਰਾਂ ਵਿੱਚ ਤੇਜ਼ੀ ਤੇ ਵਿਦੇਸ਼ੀ ਪੂੰਜੀ ਦੀ ਅਾਮਦ ਜਾਰੀ ਰਹਿਣ ਨਾਲ ਬਾਜ਼ਾਰ ’ਚ ਮਜ਼ਬੂਤੀ ਆਈ। ਨੈਸ਼ਨਲ ਸਟਾਕ ਅੈਕਸਚੇਂਜ ਦਾ ਨਿਫਟੀ ਵੀ 133.50 ਅੰਕਾਂ ਭਾਵ 0.70 ਫ਼ੀਸਦੀ ਦੀ ਤੇਜ਼ੀ ਨਾਲ ਰਿਕਾਰਡ 19,322.55 ਅੰਕਾਂ ’ਤੇ ਬੰਦ ਹੋਇਆ। ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਦੋਵੇਂ ਸੈਂਸੈਕਸ ਰਿਕਾਰਡ ਪੱਧਰ ’ਤੇ ਵਧ ਕੇ ਬੰਦ ਹੋਏ ਹਨ।