ਛਿੰਝ ਮੇਲਾ: ਵੱਡੀ ਮਾਲੀ ਦੀ ਕੁਸ਼ਤੀ ’ਚ ਫਰੀਦ ਨੇ ਹੈਪੀ ਢਾਹਿਆ

ਛਿੰਝ ਮੇਲਾ: ਵੱਡੀ ਮਾਲੀ ਦੀ ਕੁਸ਼ਤੀ ’ਚ ਫਰੀਦ ਨੇ ਹੈਪੀ ਢਾਹਿਆ

ਪਠਾਨਕੋਟ- ਪਿੰਡ ਬਸਾਊ ਬਾਡ਼ਮਾਂ ’ਚ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿੱਚ 200 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ ਤੇ ਕੁਸ਼ਤੀ ਦੇ ਜੌਹਰ ਦਿਖਾਏ।
ਛਿੰਝ ਮੇਲੇ ਵਿੱਚ ਵੱਡੀ ਮਾਲੀ ਦੀ ਕੁਸ਼ਤੀ ਪਹਿਲਵਾਨ ਬਾਬਾ ਫਰੀਦ ਨੇ ਹੈਪੀ (ਦੀਨਾਨਗਰ) ਨੂੰ ਚਿੱਤ ਕਰਕੇ ਮਾਲੀ ਆਪਣੇ ਨਾਂ ਕਰ ਲਈ। ਪ੍ਰਬੰਧਕ ਕਮੇਟੀ ਵੱਲੋਂ ਵੱਡੀ ਮਾਲੀ ਦੇ ਜੇਤੂ ਬਾਬਾ ਫਰੀਦ ਨੂੰ 12 ਹਜ਼ਾਰ ਰੁਪਏ ਅਤੇ ਉਪ-ਜੇਤੂ ਪਹਿਲਵਾਨ ਨੂੰ 9 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਜਦ ਕਿ ਬਾਕੀ ਕੁਸ਼ਤੀਆਂ ਦੇ ਜੇਤੂਆਂ ਨੂੰ ਵੀ ਇਨਾਮ ਦਿੱਤੇ ਗਏ। ਛਿੰਝ ਮੇਲੇ ’ਚ ਮੁੱਖ ਮਹਿਮਾਨ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡਦੇ ਹੋਏ ਕਿਹਾ ਕਿ ਖੇਡਾਂ ਰਾਹੀਂ ਹੀ ਨੌਜਵਾਨ ਪੀਡ਼ੀ ਨੂੰ ਨਸ਼ੇ ਦੀ ਦਲਦਲ ਤੋਂ ਤਾਂ ਹੀ ਬਚਾਇਆ ਜਾ ਸਕਦਾ ਹੈ। ਜੇਕਰ ਅਸੀਂ ਨੌਜਵਾਨਾਂ ਦਾ ਧਿਆਨ ਖੇਡਾਂ ਵੱਲ ਲਗਾਵਾਂਗੇ ਤਾਂ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕਦਾ ਹੈ ਜਿਸ ਲਈ ਅਜਿਹੇ ਖੇਡ ਮੇਲਿਆਂ ਦੇ ਪ੍ਰਬੰਧਕਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ।