ਸਿਸੋਦੀਆ ਤੇ ਜੈਨ ਨੂੰ ਮਿਲੀ ਚੰਗੇ ਕੰਮ ਦੀ ਸਜ਼ਾ: ਮਾਨ

ਸਿਸੋਦੀਆ ਤੇ ਜੈਨ ਨੂੰ ਮਿਲੀ ਚੰਗੇ ਕੰਮ ਦੀ ਸਜ਼ਾ: ਮਾਨ

ਗਵਾਲੀਅਰ- ਇੱਥੇ ਸ਼ਾਹਡੋਲ ਜ਼ਿਲ੍ਹੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਕੇਂਦਰੀ ਏਜੰਸੀਆਂ ਵੱਲੋਂ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਹ ਸਿੱਖਿਆ ਤੇ ਸਿਹਤ ਮੰਤਰੀ ਵਜੋਂ ਕਾਫ਼ੀ ਚੰਗਾ ਕੰਮ ਕਰ ਰਹੇ ਸਨ। ਅਸਾਸੇ ਵੇਚ ਰਹੀ ਹੈ। ਉਨ੍ਹਾਂ ਕਿਹਾ,‘ਅਸੀਂ ਦ੍ਰਿਡ਼੍ਹ ਇਰਾਦੇ ਵਾਲੇ ਅਤੇ ਹਿੰਮਤੀ ਲੋਕ ਹਾਂ। ਅਜਿਹੇ ਕਦਮ ਸਾਨੂੰ ਰੋਕ ਨਹੀਂ ਸਕਦੇ। ਤੁਸੀਂ ਸਾਡੇ ਚੋਣ ਮਨੋਰਥ ਪੱਤਰ ਦੀ ਨਕਲ ਕਰ ਰਹੇ ਹੋ।’
ਇਸ ਦੌਰਾਨ ਸ੍ਰੀ ਮਾਨ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਵੱਲ ਸੰਕੇਤ ਕਰਦਿਆਂ ਕਿਹਾ ਕਿ ‘ਆਪ’ ਮੁਲਕ ਦੀ ਰਾਜਨੀਤਕ ਪ੍ਰਣਾਲੀ ਨੂੰ ਆਪਣੇ ਝਾਡ਼ੂ ਨਾਲ ਸਾਫ਼ ਕਰਨ ਦੇ ਰੌਂਅ ’ਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਇੱਕ ਦੂਜੇ ਨਾਲ ਹੱਥ ਮਿਲਾਏ ਹੋਏ ਹਨ। ਉਨ੍ਹਾਂ ਲੋਕਾਂ ਨੂੰ ਭਾਜਪਾ ਜਾਂ ਕਾਂਗਰਸ ਕਿਸੇ ’ਤੇ ਵੀ ਭਰੋਸਾ ਨਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਵਾਰ ‘ਆਪ’ ਨੂੰ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਸਾਲ 2018 ਵਿੱਚ ਜਦੋਂ ਉਨ੍ਹਾਂ ਕਾਂਗਰਸ ਨੂੰ ਵੋਟ ਪਾਈ ਤਾਂ ਇਸ ਦੇ 30 ਵਿਧਾਇਕ ਭਾਜਪਾ ਵੱਲੋਂ ਖ਼ਰੀਦ ਲਏ ਗਏ ਸਨ। ਸਾਲ 2020 ਵਿੱਚ ਭਾਜਪਾ ਪਿਛਲੇ ਰਸਤਿਓਂ ਸੱਤਾ ’ਚ ਆ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਚੋਣਾਂ ਰਾਹੀਂ ਨਹੀਂ ਜਿੱਤਦੀ ਤਾਂ ਇਹ ਉਪ ਚੋਣ ਰਾਹੀਂ ਸਰਕਾਰ ਬਣਾ ਲੈਂਦੀ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ ਮਾਰਚ 2020 ਵਿੱਚ ਭਾਜਪਾ ਉਸ ਸਮੇਂ ਸੱਤਾ ’ਚ ਆ ਗਈ ਸੀ ਜਦੋਂ ਜਯੋਤਿਰਾਦਿੱਤਿਆ ਸਿੰਧੀਆ ਦਾ ਸਮਰਥਨ ਕਰਨ ਵਾਲੇ ਤਤਕਾਲੀ ਸੱਤਾਧਾਰੀ ਕਾਂਗਰਸੀ ਵਿਧਾਇਕਾਂ ਨੇ ਅਸਤੀਫ਼ਾ ਦਿੰਦਿਆਂ ਭਗਵਾਂ ਪਾਰਟੀ ਦਾ ਪੱਲਾ ਫਡ਼ ਲਿਆ ਸੀ। ਦੂਜੇ ਪਾਸੇ, ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਿੰਗਾਈ ’ਚ ਵਾਧੇ ਲਈ ਸ੍ਰੀ ਮੋਦੀ ਨੂੰ ਜ਼ਿੰਮੇਵਾਰ ਦੱਸਦਿਆਂ ਖ਼ੁਦ ਨੂੰ ਰਿਓਡ਼ੀਆਂ ਰਾਹੀਂ ਲੋਕਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਲਈ ਰੱਬ ਜ਼ਿੰਮੇਵਾਰ ਨਹੀਂ ਹੈ। ਦਿਲਸਚਪ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸੇ ਸਮੇਂ ਸੂਬੇ ਦੇ ਸ਼ਾਹਡੋਲ ਜ਼ਿਲ੍ਹੇ ਵਿੱਚ ਇੱਕ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ।