ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਟੁਲੈਰੀ ਵਿਖੇ 1984 ਦੇ ਮਹਾਨ ਸ਼ਹੀਦਾਂ ਦੀ ਯਾਦ ’ਚ ਸ਼ਹੀਦੀ ਸਮਾਗਮ

ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਟੁਲੈਰੀ ਵਿਖੇ 1984 ਦੇ ਮਹਾਨ ਸ਼ਹੀਦਾਂ ਦੀ ਯਾਦ ’ਚ ਸ਼ਹੀਦੀ ਸਮਾਗਮ

ਕੌਮ ਲਈ ਜਾਨਾਂ ਵਾਰਨ ਵਾਲੇ ਯੋਧਿਆ ਦੇ ਪਰਿਵਾਰਾਂ ਦਾ ਕੀਤਾ ਗਿਆ ਸਨਮਾਨ
40 ਸਾਲ ਹੋ ਗਏ ਸਿੱਖਾਂ ਨੂੰ ਇਨਸਾਫ ਨਹੀ ਮਿਲਿਆ ਅੱਜ ਵੀ ਸਿੱਖਾਂ ਦੇ ਕਾਤਿਲ ਬੇਖੌਫ ਅਜ਼ਾਦ ਘੁੰਮ ਰਹੇ : ਸ. ਤਰਸੇਮ ਸਿੰਘ ਖਾਲਸਾ ਟੁਲੇਰੀ
ਟੁਲੇਰੀ : ਕੈਲੀਫੋਰਨੀਆ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਟੁਲੈਰੀ ਵਿਖੇ 1984 ਦੇ ਮਹਾਨ ਸ਼ਹੀਦਾਂ ਦੀ ਯਾਦ ’ਚ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀਆਂ ਭਾਰੀਆ ਅਤੇ ਕੌਮ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਦੇ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ। ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਹਜ਼ੂਰੀ ਰਾਗੀ ਭਾਈ ਇੰਦਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਜਥੇ ਨੇ ਕੀਰਤਨ ਕੀਤਾ ਅਤੇ ਉਪਰੋਕਤ ਢਾਡੀ ਜਥਾ ਸੁਖਵਿੰਦਰ ਸਿੰਘ ਅਨਮੋਲ ਦੇ ਜਥੇ ਨੇ ਵੀਰ ਰੱਸ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸਾਬਕਾ ਹਜ਼ੂਰੀ ਰਾਗੀ ਹਰਿਮੰਦਰ ਸਾਹਿਬ, ਭਾਈ ਅੱਤਰ ਸਿੰਘ ਤੇ ਭਾਈ ਰਤਨ ਸਿੰਘ ਨੇ ਹਾਜ਼ਰੀ ਭਰੀ ਅਤੇ ਸਿੰਘ ਸਾਹਿਬ ਭਾਈ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਨੇ ਜੂਨ 1984 ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਬੇਦੀ, ਪ੍ਰਮਜੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਵਿਸ਼ੇਸ਼ ਸੱਦੇ ’ਤੇ ਪਹੁੰਚੇ ਸੈਨਹੋਜ਼ੇ ਤੋਂ ਭਾਈ ਸੁਖਦੇਵ ਸਿੰਘ ਬੈਨੀਪਾਲ ਅਤੇ ਐਸ ਕਾਲਰਾ ਨੂੰ ਕੈਲੀਫੋਰਨੀਆ ਸਟੇਟ ਵਿਚ ਸਿੱਖਾਂ ਦੇ 2 ਮਤੇ ਪਾਸ ਕਰਵਾਉਣ ਲਈ ਸਨਮਾਨਿਤ ਕੀਤਾ ਗਿਆ। ਪਹਿਲਾ ਮਤਾ ਗੁਰੂ ਗ੍ਰੰਥ ਸਾਹਿਬ ਨੂੰ ਲਿਵਿੰਗ ਗੁਰੂ ਜਾਗਤਜੋਤ ਦਾ ਦਰਜਾ ਅਤੇ ਦੂਜਾ ਮਤਾ ਸਿੱਖ ਇਕ ਵੱਖਰੀ ਕੌਮ ਹੈ, ਇਹ ਸਾਰਾ ਉਪਰਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸੈਨਹੋਜ਼ੇ ਗੁਰੂ ਘਰ ਦੀ ਕਮੇਟੀ ਨੇ ਕੀਤਾ। ਵੱਖ-ਵੱਖ ਬੁਲਾਰਿਆਂ ਵਿਚ ਸੁਖਦੇਵ ਸਿੰਘ ਬੈਨੀਵਾਲ, ਭਾਈ ਜਤਿੰਦਰ ਸਿੰਘ ਦਮਦਮੀ ਟਕਸਾਲ, ਸ੍ਰ. ਅਮਰੀਕ ਸਿੰਘ ਖਾਲਿਸਤਾਨੀ, ਸ੍ਰ. ਹਰਦੀਪ ਸਿੰਘ ਬੇਕਰਸਫੀਲਡ, ਸ੍ਰ. ਜਰਨੈਲ ਸਿੰਘ ਮਨਟੀਕਾ, ਸ੍ਰ. ਸੁਖਦੇਵ ਸਿੰਘ ਸਿੱਖ ਕੌਂਸਲ, ਸ੍ਰ. ਸੁੱਚਾ ਸਿੰਘ, ਸ੍ਰ. ਬਲਵਿੰਦਰ ਸਿੰਘ, ਸ੍ਰ. ਰਣਜੀਤ ਸਿੰਘ, ਸ੍ਰ. ਗੁਲਜ਼ਾਰ ਸਿੰਘ, ਸ੍ਰ. ਜੋਗਿੰਦਰ ਸਿੰਘ, ਸ੍ਰ. ਅਰਵਿੰਦਰ ਸਿੰਘ, ਸ੍ਰ. ਸਰਬਜੀਤ ਸਿੰਘ ਕੈਸ਼ੀਅਰ, ਸ੍ਰ. ਗੁਰਤੇਜ ਸਿੰਘ, ਸ੍ਰ. ਗੁਰਦੀਪ ਸਿੰਘ, ਸ੍ਰ. ਅਮਨਦੀਪ ਸਿੰਘ ਐਲੇ, ਸ੍ਰ. ਸੁਰਿੰਦਰਪਾਲ ਸਿੰਘ ਐਲੇ, ਡਾ. ਅੰਮ੍ਰਿਤਪਾਲ ਸਿੰਘ ਐਲੇ, ਸ੍ਰ. ਰਾਜਪਾਲ ਸਿੰਘ ਏਕਨੂਰ, ਸੋਢੀ ਨਮਾਜ਼ੀਪੁਰ, ਸ੍ਰ. ਸਤਿੰਦਰ ਸਿੰਘ, ਸ੍ਰ. ਜਤਿੰਦਰ ਸਿੰਘ, ਸ੍ਰ. ਜੋਬਨਜੀਤ ਸਿੰਘ, ਸ੍ਰ. ਸੁਖਦੇਵ ਸਿੰਘ ਮੱਲੀ, ਸ੍ਰ. ਮਨਜੀਤ ਸਿੰਘ, ਸ੍ਰ. ਅਜਮੇਰ ਸਿੰਘ ਮੱਲੀ, ਸ੍ਰ. ਪਰਮਿੰਦਰ ਸਿੰਘ ਪਾਲ, ਸ੍ਰ. ਗੁਰਪ੍ਰੀਤ ਸਿੰਘ, ਸ੍ਰ. ਗੁਰਪ੍ਰੀਤ ਸਿੰਘ ਪੰਜਾਬ ਅਤੇ ਸ਼ਹੀਦਾਂ ਦੀ ਯਾਦ ਵਿਚ ਖੂਨਦਾਨ ਕੈਂਪ ਵੀ ਲਾਏ ਗਏ। ਸੈਂਕੜੇ ਨੌਜਵਾਨਾਂ ਨੇ ਖੂਨਦਾਨ ਕੀਤਾ। ਹਰ ਸਾਲ ਦੀ ਤਰ੍ਹਾਂ ਜਥੇਦਾਰ ਭਾਈ ਤਰਸੇਮ ਸਿੰਘ ਵਲੋਂ ਦੋ ਸ਼ਹੀਦ ਪਰਿਵਾਰਾਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਸਿੰਘ ਸਾਹਿਬ ਭਾਈ ਰਾਮ ਸਿੰਘ ਅਤੇ ਭਾਈ ਬਲਦੇਵ ਸਿੰਘ, ਭਾਈਕੇ, ਸੰਤ ਕਰਤਾਰ ਸਿੰਘ ਜੀ ਇਹ ਸਾਰੀ ਸੇਵਾ ਤਰਸੇਮ ਸਿੰਘ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ ਲਵਾਈ ਗਈ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਅਮਰੀਕਾ ਦੇ ਉਘੇ ਸਿੱਖ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਲੀਫੋਰਨੀਆ ਦੇ ਪ੍ਰਧਾਨ ਸ. ਤਰਸੇਮ ਸਿੰਘ ਖਾਲਸਾ ਟੁਲੇਰੀ ਨੇ ਕਿਹਾ ਕਿ ਭਾਵੇਂ 40 ਸਾਲ ਹੋ ਗਏ ਪਰ ਸਿੱਖਾਂ ਦੀ ਪੀੜ ਵਧਦੀ ਗਈ ਜ਼ਖ਼ਮ ਹੋਰ ਗਹਿਰੇ ਹੁੰਦੇ ਗਏ ਤੇ ਇਨਸਾਫ ਦੀ ਆਸ ਖਤਮ ਹੋ ਗਈ ਜਿਸ ਦੇਸ਼ ਲਈ ਸਿੱਖਾਂ ਨੇ 500 ਸਾਲ ਕੁਰਬਾਨੀਆਂ ਕੀਤੀਆਂ ਅਤੇ ਅਜ਼ਾਦ ਕਰਾਇਆ ਜਿਨ੍ਹਾਂ ਹੱਥ ਹਕੂਮਤ ਆਈ ਉਨ੍ਹਾਂ ਸਾਡੇ ਨਾਲ ਮਤਰਈ ਵਾਲਾ ਸਲੂਕ ਕੀਤਾ। ਅੱਜ ਵੀ ਸਿੱਖਾਂ ਦੇ ਕਾਤਲ ਬੇਖੌਫ ਜੈੱਡ ਸੁਰੱਖਿਆ ’ਚ ਘੁੰਮ ਰਹੇ ਹਨ। ਉਨ੍ਹਾਂ ਦੁਨੀਆ ਭਰ ਵਿੱਚ ਵਸਦੇ ਖਾਲਸਾ ਪੰਥ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਬੇਨਤੀ ਕੀਤੀ।