ਕਰਤਾਰਪੁਰ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ

ਕਰਤਾਰਪੁਰ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ

ਰੂਪਨਗਰ- ਪਿੰਡ ਰਾਮਗੜ੍ਹ ਟੱਪਰੀਆਂ ਵਿੱਚ ਯੂਥ ਕਲੱਬ ਦੇ ਪ੍ਰਧਾਨ ਰਣਵੀਰ ਸਿੰਘ ਅਤੇ ਸਰਪੰਚ ਅਮਰਜੀਤ ਕੌਰ ਦੀ ਦੇਖ-ਰੇਖ ਅਧੀਨ ਕਰਵਾਏ ਕ੍ਰਿਕਟ ਟੂਰਨਾਮੈਂਟ ਦੌਰਾਨ ਲਗਭਗ ਦੋ ਦਰਜਨ ਟੀਮਾਂ ਨੇ ਹਿੱਸਾ ਲਿਆ। ਫਾਈਨਲ ਦੌਰਾਨ ਮਾਜਰਾ ਦੀ ਟੀਮ ਨੇ 77 ਦੌੜਾਂ ਦਾ ਟੀਚਾ ਰੱਖਿਆ। ਕਰਤਾਰਪੁਰ ਦੀ ਟੀਮ ਨੇ ਚਾਰ ਓਵਰਾਂ ਵਿੱਚ ਹੀ ਟੀਚਾ ਪੂਰਾ ਕਰਕੇ ਮੈਚ ਜਿੱਤ ਲਿਆ। ਇਸ ਮੌਕੇ ਪ੍ਰਧਾਨ ਰਣਵੀਰ ਸਿੰਘ ਤੋਂ ਇਲਾਵਾ ਸਰਪੰਚ ਅਮਰਜੀਤ ਕੌਰ, ਨੰਬਰਦਾਰ ਦਪਿੰਦਰ ਸਿੰਘ, ਮੀਤ ਪ੍ਰਧਾਨ ਹੈਪੀ, ਠੇਕੇਦਾਰ ਪਰਵਿੰਦਰ ਸਿੰਘ, ਰਣਧੀਰ ਰਾਮਪੁਰ, ਹਰਜੀ ਯੂ.ਐਸ.ਏ., ਤਨੀ ਯੂ.ਕੇ., ਰਾਜੀ ਇਟਲੀ ਆਦਿ ਹਾਜ਼ਰ ਸਨ।