ਟੈਨਿਸ: ਕਾਰਲੋਸ ਅਲਕਰਾਜ਼ ਨੇ ਕੁਈਨਜ਼ ਕਲੱਬ ਚੈਂਪੀਅਨਸ਼ਿਪ ਜਿੱਤੀ

ਟੈਨਿਸ: ਕਾਰਲੋਸ ਅਲਕਰਾਜ਼ ਨੇ ਕੁਈਨਜ਼ ਕਲੱਬ ਚੈਂਪੀਅਨਸ਼ਿਪ ਜਿੱਤੀ

ਬਰਲਿਨ ਓਪਨ ’ਚ ਕਵੀਤੋਵਾ ਨੇ ਵੈਕਿਕ ਨੂੰ ਹਰਾਇਆ
ਲੰਡਨ/ਬਰਲਿਨ- ਸਪੇਨ ਦੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੇ ਅੱਜ ਇੱਥੇ ਕੁਈਨਜ਼ ਕਲੱਬ ਚੈਂਪੀਅਨਸ਼ਿਪ ਜਿੱਤ ਲਈ ਹੈ। ਘਾਹ ਦੇ ਮੈਦਾਨ ’ਤੇ ਇਹ ਉਸ ਦਾ ਪਹਿਲਾ ਏਟੀਪੀ ਖ਼ਿਤਾਬ ਹੈ। ਹਾਲਾਂਕਿ ਫਾਈਨਲ ਵਿੱਚ ਅਲਕਰਾਜ਼ ਨੂੰ ਪਹਿਲੇ ਸੈੱਟ ’ਚ ਕਾਫੀ ਜੱਦੋਜਹਿਦ ਕਰਨੀ ਪਈ ਪਰ ਇਸ ਦੇ ਬਾਵਜੂਦ ਉਸ ਨੇ ਆਸਟਰੇਲੀਆ ਦੇ ਐਲੇਕਸ ਡੀ ਮਿਨੌਰ ਨੂੰ 6-4, 6-4 ਨਾਲ ਹਰਾ ਕੇ ਸਾਲ ਦਾ ਆਪਣਾ 5ਵਾਂ ਅਤੇ ਕਰੀਅਰ ਦਾ 11ਵਾਂ ਖ਼ਿਤਾਬ ਆਪਣੇ ਨਾਮ ਕਰ ਲਿਆ। ਘਾਹ ਦੇ ਮੈਦਾਨ ’ਤੇ ਸਪੇਨੀ ਖਿਡਾਰੀ ਅਲਕਰਾਜ਼ ਦੇ ਕਰੀਅਰ ਦਾ ਇਹ ਤੀਜਾ ਟੂਰਨਾਮੈਂਟ ਸੀ।

ਦੂਜੇ ਪਾਸੇ ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤਰਾ ਕਵੀਤੋਵਾ ਨੇ ਅੱਜ ਡੋਨਾ ਵੈਕਿਕ ਨੂੰ ਬਰਲਿਨ ਓਪਨ ਵਿੱਚ 6-2, 7-6 ਨਾਲ ਹਰਾ ਕੇ ਆਪਣੇ ਕਰੀਅਰ ਦੀ 31ਵੀਂ ਜਿੱਤ ਦਰਜ ਕੀਤੀ।