ਜਗਨਨਾਥ ਯਾਤਰਾ ’ਚ ਭਾਜੜ ਦੌਰਾਨ 14 ਜ਼ਖ਼ਮੀ

ਜਗਨਨਾਥ ਯਾਤਰਾ ’ਚ ਭਾਜੜ ਦੌਰਾਨ 14 ਜ਼ਖ਼ਮੀ

ਇੱਕ ਸ਼ਰਧਾਲੂ ਦੀ ਹਾਲਤ ਨਾਜ਼ੁਕ
ਪੁਰੀ (ਉੜੀਸਾ)- ਇੱਥੇ ਭਗਵਾਨ ਬਾਲਭੱਦਰਾ ਦੀ ਕੱਢੀ ਰੱਥ ਯਾਤਰਾ ਦੌਰਾਨ ਮਚੀ ਭਾਜੜ ਵਿੱਚ 14 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੁਰੀ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਬਾਅਦ ਦੁਪਹਿਰ ਵਾਪਰਿਆ। ਜ਼ਖ਼ਮੀਆਂ ’ਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।

ਇਸੇ ਦੌਰਾਨ ਸੈਂਕੜੇ ਸ਼ਰਧਾਲੂਆਂ ਵੱਲੋਂ ਅੱਜ ਭਗਵਾਨ ਜਗਨਨਾਥ ਅਤੇ ਉਨ੍ਹਾਂ ਦੇ ਦੋ ਭੈਣ-ਭਰਾਵਾਂ ਦੇ ਰਥਾਂ ਨੂੰ ਤੀਰਥ ਨਗਰ ਵਿੱਚਲੇ 12ਵੀਂ ਸਦੀ ਦੇ ਪੱਥਰ ਦੇ ਮੰਦਰ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਉਨ੍ਹਾਂ ਦੇ ਨਿਵਾਸ ਵੱਲ ਲਿਜਾਇਆ ਗਿਆ। ਸੈਂਕੜੇ ਸ਼ਰਧਾਵਾਨਾਂ ਨੇ ਭਗਵਾਨ ਜਗਨਨਾਥ ਅਤੇ ਬਾਲਭੱਦਰਾ ਤੇ ਸੁਭੱਦਰਾ ਦੇ ਕਰੀਬ 45 ਫੁੱਟ ਲੰਬੇ ਲੱਕੜ ਦੇ ਤਿੰਨ ਰੱਥਾਂ ਨੂੰ ਖਿੱਚਿਆ। ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ੋਭਾ ਯਾਤਰਾ ਦੀ ਝਲਕ ਪਾਉਣ ਲਈ ਇਕੱਠੇ ਹੋਏ। ਰਾਜਪਾਲ ਗਣੇਸ਼ੀ ਲਾਲ ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵੱਲੋਂ ਰਥ ਯਾਤਰਾ ਦੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਯਾਤਰਾ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਤਾਲਮਈ ਢੰਗ ਨਾਲ ਢੋਲ ਵਜਾਏ ਗਏ। ਪੁਜਾਰੀ ਰੱਥਾਂ ਦੁਆਲੇ ਇਕੱਠੇ ਹੋ ਗੲੇ। ਸ਼ੋਭਾ ਯਾਤਰਾ ਦੌਰਾਨ ਵੱਖ ਵੱਖ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ।