ਯੂਨਾਨ ’ਚ ਪਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟਣ ਕਾਰਨ 500 ਵਿਅਕਤੀਆਂ ਦੇ ਡੁੱਬ ਕੇ ਮਰਨ ਦਾ ਖ਼ਦਸ਼ਾ

ਯੂਨਾਨ ’ਚ ਪਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟਣ ਕਾਰਨ 500 ਵਿਅਕਤੀਆਂ ਦੇ ਡੁੱਬ ਕੇ ਮਰਨ ਦਾ ਖ਼ਦਸ਼ਾ

ਏਥਨਜ਼ – ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਮੁਤਾਬਕ 14 ਜੂਨ ਨੂੰ ਸੈਂਕੜੇ ਪਰਵਾਸੀਆਂ ਨੂੰ ਲੈ ਕੇ ਜਾ ਰਹੀ ਮੱਛੀ ਫੜਨ ਵਾਲੀ ਕਿਸ਼ਤੀ ਯੂਨਾਨ(ਗ੍ਰੀਸ) ਦੇ ਤੱਟ ‘ਤੇ ਪਲਟਣ ਕਾਰਨ 500 ਵਿਅਕਤੀ ਹਾਲੇ ਅਜੇ ਵੀ ਲਾਪਤਾ ਹਨ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਵੱਲੋਂ ਜਾਰੀ ਸਾਂਝੇ ਬਿਆਨ ‘ਚ ਕਿਹਾ ਗਿਆ ਹੈ ਕਿ ਹਾਲਾਂਕਿ ਕਿਸ਼ਤੀ ‘ਤੇ ਸਵਾਰ ਲੋਕਾਂ ਦੀ ਗਿਣਤੀ ਸਪੱਸ਼ਟ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ 400 ਤੋਂ 750 ਦੇ ਵਿਚਕਾਰ ਸੀ। 104 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ ਅਤੇ 78 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਸੈਂਕੜੇ ਲਾਪਤਾ ਹਨ ਅਤੇ ਭੂਮੱਧ ਸਾਗਰ ਵਿੱਚ ਉਨ੍ਹਾਂ ਦੇ ਡੁੱਬ ਕੇ ਮਰਨ ਦਾ ਖ਼ਦਸ਼ਾ ਹੈ।