ਸਿੱਖਾਂ ਦੇ ਸਰਬਉੱਚ ਅਸਥਾਨ ਉਪਰ ਫੌਜੀ ਹਮਲਾ ਅਤੇ ਸਿੱਖਾਂ ਦੇ ਕਤਲੇਆਮ ਨੂੰ ਅੱਜ ਵੀ ਦੁਨੀਆ ਭਰ ਵਿੱਚ ਬੈਠਾ ਸਿੱਖ ਕੱਲ੍ਹ ਵਾਂਗ ਮਹਿਸੂਸ ਕਰ ਰਿਹਾ ਹੈ : ਸਿੰਘ ਬ੍ਰਦਰਜ਼

ਸਿੱਖਾਂ ਦੇ ਸਰਬਉੱਚ ਅਸਥਾਨ ਉਪਰ ਫੌਜੀ ਹਮਲਾ ਅਤੇ ਸਿੱਖਾਂ ਦੇ ਕਤਲੇਆਮ ਨੂੰ ਅੱਜ ਵੀ ਦੁਨੀਆ ਭਰ ਵਿੱਚ ਬੈਠਾ ਸਿੱਖ ਕੱਲ੍ਹ ਵਾਂਗ ਮਹਿਸੂਸ ਕਰ ਰਿਹਾ ਹੈ : ਸਿੰਘ ਬ੍ਰਦਰਜ਼

ਸਨਫਰਾਂਸਿਸਕੋ/ ਕੈਲੀਫੋਰਨੀਆ (ਬਿਊਰੋ ਨਿਊਜ਼) : ਨਗਰ ਕੀਰਤਨ ਸਨਫਰਾਂਸਿਸਕੋ ਵਿਖੇ ਸੰਗਤਾਂ ਦਾ ਠਾਠਾਂ ਮਾਰਦਾ ਹੜ੍ਹ ਸੀ। ਸੰਗਤਾ ’ਚ ਭਾਰੀ ਰੋਹ ਵਿੱਚ ਸੀ। ਇਸ ਵਾਰੇ ਗੱਲਬਾਤ ਕਰਦਿਆਂ ਕਮਿਉਨਟੀ ਦੇ ਉਘੇ ਆਗੂ ਸ੍ਰ. ਜਰਨੈਲ ਸਿੰਘ ਕੁਲਾਰ ਅਤੇ ਨੌਜਵਾਨ ਆਗੂਆਂ ਜਿਨ੍ਹਾਂ ’ਚ ਸੁਖਬੀਰ ਸਿੰਘ, ਜਰਨੈਲ ਸਿੰਘ, ਇੰਦਰਜੀਤ ਸਿੰਘ ਨੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਾਂ ਦੇ ਸਰਬਉੱਚ ਅਸਥਾਨ ਉਪਰ ਫੌਜੀ ਹਮਲਾ ਅਤੇ ਸਿੱਖਾਂ ਦੇ ਕਤਲੇਆਮ ਨੂੰ ਅੱਜ ਵੀ ਦੁਨੀਆ ਭਰ ਵਿੱਚ ਬੈਠਾ ਸਿੱਖ ਕੱਲ੍ਹ ਵਾਂਗ ਮਹਿਸੂਸ ਕਰ ਰਿਹਾ ਹੈ।
ਉਨ੍ਹਾਂ ਅੱਜ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ’ਚ ਨਗਰ ਕੀਰਤਨ ’ਚ ਪਹੁੰਚੇ ਹਜ਼ਾਰਾਂ ਪਰਿਵਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।