ਏਕ ਨੂਰ ਸੇਵਾ ਸੁਸਾਇਟੀ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਨਾਲ ਸ਼ਹੀਦਾਂ ਨੂੰ ਸ਼ਰਧਾਜਲੀ

ਏਕ ਨੂਰ ਸੇਵਾ ਸੁਸਾਇਟੀ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਨਾਲ ਸ਼ਹੀਦਾਂ ਨੂੰ ਸ਼ਰਧਾਜਲੀ

ਸਨਫਰਾਂਸਿਸਕੋ ਕੈਲੀਫੋਰਨੀਆ: ਮਨੁੱਖਤਾ ਦੀ ਭਲਾਈ ਅਤੇ ਸੇਵਾ ਲਈ ਬਣਾਈ ਏਕ ਨੂਰ ਸੇਵਾ ਸੁਸਾਇਟੀ ਵਲੋਂ ਨਗਰ ਕੀਰਤਨ ਸਨਫਰਾਂਸਿਸਕੋ ਵਿਖੇ ਏਕ ਨੂਰ ਸੇਵਾ ਸੁਸਾਇਟੀ ਦੀਆਂ ਸਮੂਹ ਸੰਗਤਾਂ ਵਲੋਂ ਗੁਰੂ ਕੀਆਂ ਸੰਗਤਾਂ ਦੀ ਸ਼ਰਧਾ, ਨਿਮਰਤਾ ਅਤੇ ਸ਼ਰਧਾ ਨਾਲ ਸੇਵਾ ਕੀਤੀ। ਉਘੇ ਸਿੱਖ ਆਗੂ ਅਤੇ ਬਿਜ਼ਨਸਮੈਨ ਸ: ਭੁਪਿੰਦਰ ਸਿੰਘ ਪਦਮ ਅਤੇ ਸ: ਰਾਜਿੰਦਰ ਸਿੰਘ ਭੱਚੂ ਨੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਭਲਾਈ ਅਤੇ ਸੇਵਾ ਲਈ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪੁਰਾਤਨ ਅਤੇ ਮੌਜੂਦਾ ਸ਼ਹੀਦਾਂ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਨਾਲ ਸ਼ਹੀਦਾਂ ਨੂੰ ਸ਼ਰਧਾਜਲੀ ਦੇ ਰਹੇ ਹਾਂ। ਉਨ੍ਹਾਂ ਅਤੇ ਉਨ੍ਹਾਂ ਨਾਲ ਸੇਵਾ ਕਰ ਰਹੇ ਸਮੂਹ ਸੇਵਾਦਾਰਾਂ ਨੇ ਸਮੂਹ ਸੰਗਤ ਦਾ ਇਸ ਭਰਵੇਂ ਸਹਿਯੋਗ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ।