ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਦੀ ਦਾ ਸ਼ਹੀਦੀ ਦਿਵਸ ਅਤੇ ਦਰਬਾਰ ਸਾਹਿਬ ’ਤੇ ਹਮਲੇ ਦੀ 39ਵੀਂ ਵਰ੍ਹੇਗੰਢ ਮੌਕੇ ਸੈਨ ਫਰਾਂਸਿਸਕੋ ਵਿਖੇ ਭਾਰੀ ਇਕੱਠ

ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਦੀ ਦਾ ਸ਼ਹੀਦੀ ਦਿਵਸ ਅਤੇ ਦਰਬਾਰ ਸਾਹਿਬ ’ਤੇ ਹਮਲੇ ਦੀ 39ਵੀਂ ਵਰ੍ਹੇਗੰਢ ਮੌਕੇ ਸੈਨ ਫਰਾਂਸਿਸਕੋ ਵਿਖੇ ਭਾਰੀ ਇਕੱਠ

ਸੈਨ ਫਰਾਂਸਿਸਕੋ, ਕੈਲੀਫੋਰਨੀਆ : ਕੈਲੀਫੋਰਨੀਆ ਦੇ ਸਿੱਖ ਭਾਈਚਾਰੇ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਅਤੇ 1984 ਵਿਚ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਦਰਬਾਰ ਸਾਹਿਬ ’ਤੇ ਭਾਰਤ ਸਰਕਾਰ ਵਲੋਂ ਕੀਤੇ ਗਏ ਹਮਲੇ ਦੀ 39 ਵੀਂ ਵਰ੍ਹ ਗੰਢ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਦੇ ਰੂਪ ’ਚ ਸਮੂਹਕ ਤੌਰ ’ਤੇ ਮਨਾਈ। ਇਸ ਮੌਕੇ ਵਿਸ਼ਾਲ ਸਮਾਗਮ ਵਿਚ ਬੇਅ ਏਰੀਆ, ਸੈਕਰਾਮੈਂਟੋ ਅਤੇ ਕੇਂਦਰੀ ਵਾਦੀ ਤੇ ਹੋਰ ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਸਿੱਖਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਕੱਢੀ ਗਈ ਪਰੇਡ ਵਿਚ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਕਿ 39 ਸਾਲ ਬੀਤ ਜਾਣ ਦੇ ਬਾਅਦ ਵੀ ਘੱਟ ਗਿਣਤੀ ਸਿੱਖਾਂ ਦੀਆਂ ਧਾਰਮਿਕ ਅਤੇ ਆਰਥਿਕ ਮੰਗਾਂ ਅਜੇ ਵੀ ਅਣਸੁਲਝੀਆਂ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਬਿਨਾਂ ਕਿਸੇ ਦੋਸ਼ ਅਤੇ ਅਪਰਾਧ ਦੇ ਜੇਲਾਂ ਵਿਚ ਬੰਦ ਹਨ। ਭਾਰਤ ਵਿਚ ਸਿੱਖਾਂ ਨੂੰ ਜਬਰ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਅਤੇ ਹੋਰਨਾਂ ਭਾਰਤੀ ਸ਼ਹਿਰਾਂ ਵਿਚ ਵਾਪਰੀ ਸਿੱਖ ਨਸਲਕੁਸ਼ੀ ਦੇ ਪੀੜਤ ਅਜੇ ਵੀ ਇਨਸਾਫ ਦੀ ਉਡੀਕ ਵਿਚ ਹਨ।
ਇਸ ਵਿਸਾਲ ਅਤੇ ਮਹਾਨ ਸਮਾਗਮ ਵਿੱਚ ਜਿਥੇ ਦੂਰੋਂ ਨੇੜਿੳਂ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋਏ ਉਥੇ ਸਿੱਖ ਭਾਈਚਾਰੇ ਦੇ ਲੀਡਰ ਵੀ ਪਹੁੰਚੇ, ਜਿਨ੍ਹਾਂ ’ਚ ਡਾ. ਪ੍ਰਿਤਪਾਲ ਸਿੰਘ (17P3), ਸ. ਜੌਹਨ ਸਿੰਘ ਗਿੱਲ, ਸ. ਸੰਤ ਸਿੰਘ ਹੋਠੀ ਪ੍ਰਧਾਨ (17P3), ਹਰਜੋਤ ਸਿੰਘ ਖਾਲਸਾ, ਸ੍ਰ. ਰਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਗੁਰਦੁਆਰਾ ਸਾਹਿਬ ਸਟਾਕਟਨ, ਸ੍ਰ. ਜਸਵਿੰਦਰ ਸਿੰਘ ਜੰਡੀ ਪ੍ਰਧਾਨ ਗੁਰਦੁਆਰਾ ਸਾਹਿਬ ਫਰੀਮਾਂਟ, ਸ: ਹਰਨੇਕ ਸਿੰਘ ਅਟਵਾਲ, ਜਸਜੀਤ ਸਿੰਘ ਅੰਮ੍ਰਿਤਸਰ ਟਾਈਮਜ਼, ਮਨਜੀਤ ਸਿੰਘ ਬਰਾੜ, ਸੰਦੀਪ ਸਿੰਘ ਜੰਟੀ, ਸ: ਸਤਨਾਮ ਸਿੰਘ ਖਹਿਰਾ, ਗੁਲਵਿੰਦਰ ਸਿੰਘ ਭਿੰਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸ: ਰੇਸ਼ਮ ਸਿੰਘ, ਸ: ਕੁਲਜੀਤ ਸਿੰਘ ਨਿਝੱਰ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਸਟਾਕਟਨ, ਸ: ਤਜਿੰਦਰ ਸਿੰਘ ਦੁਸਾਂਝ ਯੂਬਾ ਸਿਟੀ, ਸ: ਮੇਜਰ ਸਿੰਘ ਨਿੱਝਰ, ਸ: ਜਸਬੀਰ ਸਿੰਘ ਦਿੱਲੀ, ਸ: ਹਰਦੀਪ ਸਿੰਘ ਹੇਅਰ, ਭਾਈ ਜਸਵਿੰਦਰ ਸਿੰਘ ਜੰਡੀ, ਸੁਪਰੀਮ ਕੌਸਲ ਮੈਂਬਰ ਸ: ਰਜਿੰਦਰ ਸਿੰਘ ਸੇਖੋਂ, ਸੁਖਵਿੰਦਰ ਸਿੰਘ ਗੋਗੀ, ਸ: ਪਰਮਿੰਦਰ ਸਿੰਘ ਸਾਹੀ, ਸ: ਹਰਦੇਵ ਸਿੰਘ ਭਲਵਾਨ, ਲਾਲੀ ਧਨੋਆ, ਸ: ਸੁਖਦੇਵ ਸਿੰਘ ਬੈਨੀਵਾਲ, ਸ. ਰਾਜਾ ਨੂਰਪੁਰੀਆ ਸ. ਬਲਜੀਤ ਸਿੰਘ ਫਰੀਮਾਂਟ, ਸ. ਸੁਖਵਿੰਦਰ ਸਿੰਘ ਗੋਗੀ ਸ: ਜਸਦੇਵ ਸਿੰਘ ਸਾਬਕਾ ਸੁਪਰੀਮ ਕੌਸਲ ਮੈਂਬਰ ਗੁਰਦਵਾਰਾ ਸਾਹਿਬ ਫਰੀਮਾਂਟ, ਸ: ਦਿਦਾਰ ਸਿੰਘ ਐਲਸਬਰਾਂਟੇ ਗੱਤਕਾ ਦੱਲ, ਸ: ਜਸਪ੍ਰੀਤ ਸਿੰਘ ਲਵਲਾ ਗੱਤਕਾ ਦੱਲ, ਸ: ਕਸਮੀਰ ਸਿੰਘ ਸਾਹੀ, ਸ: ਜਰਨੈਲ ਸਿੰਘ ਮਿਨਹਾਸ, ਸ: ਨਿਰਪਾਲ ਸਿੰਘ ਮੁਸ਼ਿਆਣਾ ਫਰੀਮਾਂਟ, ਭੁਪਿੰਦਰ ਸਿੰਘ ਪਦਮ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਧਾਰਮਿਕ ਸਟੇਜ ਤੋਂ ਸਾਰੀ ਕਾਰਵਾਈ ਸ. ਦਵਿੰਦਰ ਸਿੰਘ ਸਕੱਤਰ ਗੁਰਦੁਆਰਾ ਸਾਹਿਬ ਫਰੀਮਾਂਟ ਨੇ ਨਿਭਾਈ। ਸੈਨ ਫਰਾਂਸਿਸਕੋ ਦੇ ਸਵਿਕ ਸੈਂਟਰ ਦੀ ਖੁੱਲ੍ਹੀ ਪਾਰਕ ’ਚ ਸਿੱਖ ਸੰਗਤ ਸਮਾਗਮ ਦੇ ਅਖੀਰ ਤੱਕ ਬੁਲਾਰਿਆਂ ਨੂੰ ਸੁਣਦੀ ਰਹੀੇ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦੇ ਰਿਸ਼ਤੇਦਾਰਾਂ ਨੂੰ ਵੀ ਸਿਰੋਪਾੳ ਭੇਂਟ ਕਰਕੇ ਸਨਮਾਨਤ ਕੀਤਾ ਗਿਾਆ।