ਬੱਚਿਆਂ ਦੇ ਅੰਤਰਰਾਸ਼ਟਰੀ ਹਾਕੀ 3al 3up 9nternational 8ockey “ournament ਵਿਚ “racy kids’ 8ockey 3lub ਟਰੇਸੀ ਨੇ ਜਿੱਤਿਆ ਦੂਸਰਾ ਸਥਾਨ

ਬੱਚਿਆਂ ਦੇ ਅੰਤਰਰਾਸ਼ਟਰੀ ਹਾਕੀ 3al 3up 9nternational 8ockey “ournament ਵਿਚ “racy kids’ 8ockey 3lub ਟਰੇਸੀ ਨੇ ਜਿੱਤਿਆ ਦੂਸਰਾ ਸਥਾਨ

ਲਾਸ ਏਂਜਲਸ/ਕੈਲੀਫੋਰਨੀਆ : ਮੋਰ ਪਾਰਕ ਲਾਸ ਏਂਜਲਸ ਵਿਖੇ 3al 3up 9nternational 8ockey “ournament ਵਿੱਚ ਅੰਤਰਰਾਸ਼ਰਟੀ ਮੁਕਬਾਲੇ ਹੋਏ ਜਿਸ ਵਿੱਚ ਬਰਾਈਡ ਕਲੱਬ ਟੈਕਸਾਸ ਨੇ ਪਹਿਲਾ ਇਨਾਮ ਜਿਤਿਆ ਅਤੇ ਦੂਜੇ ਥਾਂ ਉਪਰ ਕੈਲੀਫੋਰਨੀਆ ਦੇ ਬੱਚਿਆਂ ਦੀ ਟੀਮ “racy kids’ 8ockey 3lub ਨੇ ਹਾਸਲ ਕੀਤਾ। ਇਥੇ ਇਹ ਜ਼ਿਕਰਯੋਗ ਹੈ ਕਿ ਬੱਚਿਆ ਨੂੰ ਟਰੇਨਿੰਗ ਦੇਣ ਵਿੱਚ ਮਾਣਯੋਗ ਕੋਚ ਸ੍ਰ. ਮਨਜੀਤ ਸਿੰਘ ਬਾਜਵਾ ਅਤੇ ਕੋਚ ਸ੍ਰ. ਅਮਨ ਸੈਣੀ ਦਾ ਅਹਿਮ ਰੋਲ ਹੈ ਜੋ ਕਿ ਬੱਚਿਆਂ ਨੂੰ ਦਿਨ ਰਾਤ ਮਿਹਨਤ ਕਰਵਾਕੇ ਆਪਣੀ ਗੌਰਵਮਈ ਖੇਡ ਨਾਲ ਜੋੜਦੇ ਹਨ। ਇਸ ਖੇਡੇ ਗਏ ਅੰਤਰਾਸ਼ਟਰੀ ਟੂਰਨਾਮੈਂਟ ’ਚ ਪਹਿਲੀ ਵਾਰ ਬੱਚਿਆਂ ਨੇ ਭਾਗ ਲਿਆ ਅਤੇ ਪਹਿਲੀ ਵਾਰ ਹੀ ਦੂਜਾ ਸਥਾਨ ਪ੍ਰਾਪਤ ਕੀਤਾ ਇਸ ਵਾਰੇ ਸਾਡੇ ਲੋਕ ਅਖਬਾਰ ਨਾਲ ਗੱਲਬਾਤ ਕਰਦਿਆਂ ਅਮਰੀਕਾ ’ਚ ਪਿਛਲੇ 40 ਸਾਲ ਤੋਂ ਹਾਕੀ ਨੂੰ ਜਿਉਂਦਾ ਰੱਖਣ ਵਾਲੇ ਅੰਤਰਰਾਸ਼ਟਰੀ ਖਿਡਾਰੀ ਸ. ਚਰਨਜੀਤ ਸਿੰਘ ਗੋਗਾ ਨੇ ਕਿਹਾ ਕੀ ਸਾਡਾ ਮੇਨ ਮਕਸਦ ਬੱਚਿਆਂ ਨੂੰ ਖੇਡਾਂ ਨਾਲ ਜੋੜਕੇ ਪੰਜਾਬੀ ਸਭਿਆਚਾਰ ਅਤੇ ਸਿੱਖੀ ਦਾ ਨਾਮ ਰੌਸ਼ਨ ਕਰਨਾ ਹੈ। ਹਾਕੀ ਸਾਡੇ ਪੰਜਾਬ ਦੀ ਧਰਤੀ ਦੀ ਜਿੰਦਜਾਨ ਹੈ ਅਸੀਂ ਦੁਨੀਆ ਦੇ ਕਿਸੇ ਹਿੱਸੇ ’ਚ ਵੀ ਖੇਡੀਏ ਪਰ ਉਸ ਨਾਲ ਸਾਡੇ ਪੰਜਾਬ ਦਾ ਨਾਮ ਰੌਸ਼ਨ ਹੁੰਦਾ ਹੈ ਜਿਸ ਉਪਰ ਸਾਨੂੰ ਮਾਣ ਹੈ ਉਨ੍ਹਾਂ ਗੁਰੂਘਰ ਟਰੇਸੀ ਦੀ ਪ੍ਰਬੰਧਕ ਕਮੇੇਟੀ ਬੱਚਿਆਂ ਦੇ ਮਾਪਿਆਂ ਅਤੇ ਕੋਚ ਸਾਹਿਬਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਸਖਤ ਮਿਹਨਤ ਅਤੇ ਉਦਮ ਨਾਲ ਇਹ ਸਭ ਸੰਭਵ ਹੋ ਸਕਿਆ।
ਸਮੂਹ ਸਪ੍ਰੋਟਸ ਕਲੱਬਾਂ, ਪ੍ਰਬੰਧਕਾਂ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਪੰਥਕ ਸ਼ਖ਼ਸੀਅਤ ਦਮਦਮੀ ਟਕਸਾਲ ਦੇ ਸੀਨੀਅਰ ਸੇਵਾਦਾਰ ਬਾਬਾ ਧਰਮ ਸਿੰਘ ਜੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ।