ਮੂਸੇਵਾਲਾ ਦੀ ਹੱਤਿਆ ਤੇ ਉਸ ਤੋਂ ਮਗਰਲੀਆਂ ਘਟਨਾਵਾਂ ’ਤੇ ਵਿਸਥਾਰ ਨਾਲ ਚਾਨਣ ਪਾਉਂਦੀ ਪੁਸਤਕ ਸੋਮਵਾਰ ਨੂੰ ਹੋਵੇਗੀ ਰਿਲੀਜ਼

ਮੂਸੇਵਾਲਾ ਦੀ ਹੱਤਿਆ ਤੇ ਉਸ ਤੋਂ ਮਗਰਲੀਆਂ ਘਟਨਾਵਾਂ ’ਤੇ ਵਿਸਥਾਰ ਨਾਲ ਚਾਨਣ ਪਾਉਂਦੀ ਪੁਸਤਕ ਸੋਮਵਾਰ ਨੂੰ ਹੋਵੇਗੀ ਰਿਲੀਜ਼

ਨਵੀਂ ਦਿੱਲੀ- ਪੰਜਾਬੀ ਗਾਇਕ-ਰੈਪਰ ਸ਼ੁਭਦੀਪ ਸਿੰਘ ਸਿੱਧੂ, ਜੋ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੈ, ਦੀ ਹੱਤਿਆ ਅਤੇ ਉਸ ਤੋਂ ਬਾਅਦ ਦੀ ਜਾਂਚ ਬਾਰੇ ਪੱਤਰਕਾਰ ਤੇ ਲੇਖਕ ਜੁਪਿੰਦਰਜੀਤ ਸਿੰਘ ਦੀ ਕਿਤਾਬ ਪੂਰੇ ਵਿਸਥਾਰ ਨਾਲ ਚਾਨਣ ਪਾਉਂਦੀ ਹੈ। ਕਿਤਾਬ ‘ਹੂ ਕਿਲਡ ਮੂਸੇਵਾਲਾ?’ ਸੋਮਵਾਰ ਨੂੰ ਰਿਲੀਜ਼ ਹੋ ਰਹੀ ਹੈ। ਵੈਸਟਲੈਂਡ ਬੁਕਸ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ 29 ਮਈ 2022 ਕੀਤੇ ਕਤਲ ਤੇ ਉਸ ਤੋਂ ਬਾਅਦ ਦੇ ਘਟਨਾਕ੍ਰਮ ਬਾਰੇ ਦੱਸਦੀ ਹੈ। ਲੇਖਕ ਜੁਪਿੰਦਰਜੀਤ ਨੇ ਦੱਸਿਆ,‘ਮੂਸੇਵਾਲਾ ਦੀ ਹੱਤਿਆ ਬਾਰੇ ਰਿਪੋਰਟਿੰਗ ਕਰਨ ਵੇਲੇ ਮੈਂ ਮਹਿਸੂਸ ਕੀਤਾ ਕਿ ਖ਼ਬਰਾਂ ਕਾਫ਼ੀ ਨਹੀਂ ਅਤੇ ਮੈਂ ਇਹ ਕਿਤਾਬ ਲਿਖਣ ਦਾ ਫੈਸਲਾ ਕੀਤਾ। ਫਿਲਹਾਲ ਇਹ ਅੰਗਰੇਜ਼ੀ ਵਿੱਚ ਹੈ ਤੇ ਕੁੱਝ ਸਮੇਂ ਮਗਰੋਂ ਪੰਜਾਬੀ ਸਣੇ 12 ਭਾਸ਼ਾਵਾਂ ’ਚ ਪ੍ਰਕਾਸ਼ਿਤ ਹੋਵੇਗੀ।’ ਵੈਸਟਲੈਂਡ ਬੁੱਕਸ ਦੇ ਕਾਰਜਕਾਰੀ ਸੰਪਾਦਕ ਸੰਘਮਿੱਤਰਾ ਬਿਸਵਾਸ ਨੇ ਕਿਹਾ ਕਿ ਇਹ ਕਿਤਾਬ ਪੜ੍ਹਨ ਵਾਲੀ ਹੈ।