ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਦੇ 8ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਉਪਰ ਖੇਡ ਪ੍ਰੇਮੀਆਂ ਦਾ ਆਇਆ ਹੜ

ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਦੇ 8ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਉਪਰ ਖੇਡ ਪ੍ਰੇਮੀਆਂ ਦਾ ਆਇਆ ਹੜ

ਸੈਕਰਾਮੈਂਟੋ ਕੈਲੀਫੋਰਨੀਆ (ਸਾਡੇ ਲੋਕ ਬਿਊਰੋ) ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਵਲੋਂ 8ਵੇਂ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜੋ ਕਿ ਆਪਣੀਆਂ ਅਮਿੱਟ ਪੈੜਾ ਛੱਡ ਗਿਆ। ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਕਬੱਡੀ ਟੂਰਨਾਮੈਂਟ ਨੂੰ ਬੁਲੰਦੀਅੲ ਉਪਰ ਪਹੁੰਚਾਉਣ ਲਈ ਕਲੱਬੲ, ਜਥੇਬੰਦੀਆਂ, ਸੰਸਥਾਵਾਂ, ਖੇਡ ਕਲੱਬਾਂ, ਖਿਡਾਰੀਆਂ ਅਤੇ ਸਮੂਹ ਕਮਿਉਨਟੀ ਦਾ ਰਲਮਿਲਕੇ ਸਮੂਹ ਟੀਮ ਦਾ ਵਿਸ਼ੇਸ਼ ਵਿਸ਼ੇਸ਼ ਯੋਗਦਾਨ ਹੈ।
ਇਸ ਮਹਾਨ 8ਵੇਂ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਦੀ ਉਪਨ ਕਬੱਡੀ ਵਿੱਚ ਹਜ਼ਾਰਾਂ ਖੇਡ ਪ੍ਰੇਮੀ ਇਸ ਮਹਾਨ ਕਬੱਡੀ ਕੱਪ ਨੂੰ ਦੇਖਣ ਆਏ ਅਤੇ ਜਿਨ੍ਹਾਂ ਵਾਸਤੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਅਤੇ ਗੁਰੂ ਕੇ ਅਤੁੱਟ ਲੰਗਰਾਂ ਦੀ ਸੇਵਾ ਸ਼ਰਧਾ ਅਤੇ ਪਿਆਰ ਸੇਵਾ ਭਾਵਨਾ ਨਾਲ ਕੀਤੀ ਗਈ। ਇਥੇ ਇਹ ਵੀ ਜ਼ਿਕਰਯੋਗ ਹੈ ਅਣਗਿਣਤ ਪ੍ਰਕਾਰ ਦੇ ਖਾਣੇ ਮਠਿਆਈਆਂ ਚਾਹ ਪਕੌੜੇ ਦੀ ਰਤਾ ਮਾਤਰ ਵੀ ਘਾਟ ਨਜ਼ਰ ਨਹੀਂ ਆਈ ਸਗੋਂ ਸੇਵਾਦਾਰ ਸੰਗਤਾਂ ਨੂੰ ਮਠਿਆਈਆਂ ਅਤੇ ਲੰਗਰ ਨਾਲ ਲੈਕੇ ਜਾਣ ਨੂੰ ਬੇਨਤੀਆਂ ਕਰਦੇ ਹਰ, ਪਾਣੀ ਕੋਕ ਜੂਸ ਅਤੇ ਵੱਖ ਵੱਖ ਤਰ੍ਹਾਂ ਦੀਆਂ ਸੋਫਟ ਡਰਿੰਕ ਦੀ ਸੇਵਾ ਗੁਰੂ ਕੇ ਨਿਸ਼ਕਾਮ ਸੇਵਾਦਾਰ ਨਿਮਰਤਾ ਸ਼ਰਧਾ ਨਾਲ ਸੇਵਾ ਕਰ ਰਹੇ ਸਨ। ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਵਲੋਂ ਪਹੁੰਚੇ ਸਮੂਹ ਮੀਡੀਆ ਦਾ ਧੰਨਵਾਦ ਕੀਤਾ ਗਿਆ। ਸਮੂਹ ਸਾਧ ਸਗਤ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਇਹ ਕਬੱਡੀ ਕੱਪ ਜਨਤਾ ਨੂੰ ਚਿਰਾ ਤੱਕ ਯਾਦ ਰਹੇਗਾ।