ਚੇਨਈ ਸੁਪਰਕਿੰਗਜ ਪੰਜਵੀਂ ਵਾਰ ਬਣੀ ਆਈਪੀਐਲ ਚੈਂਪੀਅਨ

ਚੇਨਈ ਸੁਪਰਕਿੰਗਜ ਪੰਜਵੀਂ ਵਾਰ ਬਣੀ ਆਈਪੀਐਲ ਚੈਂਪੀਅਨ

ਅਹਿਮਦਾਬਾਦ- ਚੇਨਈ ਸੁਪਰ ਕਿੰਗਜ਼ ਦੀ ਟੀਮ ਅੱਜ ਇਥੇ ਗੁਜਰਾਤ ਟਾਈਟਨਜ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਆਈਪੀਐਲ ਚੈਂਪੀਅਨ ਬਣ ਗਈ। ਗੁਜਰਾਤ ਦੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ 214/4 ਦਾ ਸਕੋਰ ਬਣਾਇਆ ਸੀ, ਪਰ ਮੀਂਹ ਕਰਕੇ ਚੇਨਈ ਦੀ ਟੀਮ ਨੂੰ ਡਕਵਰਥ ਲੁਇਸ ਫਾਰਮੂਲੇ ਤਹਿਤ ਜਿੱਤ ਲਈ 171 ਦੌੜਾਂ ਦਾ ਟੀਚਾ ਮਿਲਿਆ ਸੀ। ਚੇਨਈ ਦੀ ਜਿੱਤ ਨਾਲ ਗੁਜਰਾਤ ਟਾਈਟਨਜ ਦਾ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ।