ਜਯੋਤੀ ਯਾਰਾਜੀ ਨੇ ਅੜਿੱਕਾ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ

ਜਯੋਤੀ ਯਾਰਾਜੀ ਨੇ ਅੜਿੱਕਾ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ

ਨਵੀਂ ਦਿੱਲ- ਕੌਮੀ ਰਿਕਾਰਡਧਾਰੀ ਜਯੋਤੀ ਯਾਰਾਜੀ ਨੇ ਜਰਮਨੀ ਦੇ ਵੇਨਹੈਮ ਦੇ ਕੁਰਪਫਾਲਜ਼ ਗਾਲਾ ਟੂਰਨਾਮੈਂਟ ਵਿੱਚ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 100 ਮੀਟਰ ਅੜਿੱਕਾ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ। 23 ਸਾਲਾ ਯਾਰਾਜੀ ਨੇ ਵਿਸ਼ਵ ਅਥਲੈਟਿਕਸ ਮਹਾਂਦੀਪੀ ਟੂਰ ਚੈਲੇਂਜਰ ਪੱਧਰੀ ਟੂਰਨਾਮੈਂਟ ਵਿੱਚ ਮੁਕਾਬਲੇ ਦੌਰਾਨ 12.84 ਸੈਕਿੰਡ ਦਾ ਸਮਾਂ ਲਿਆ। ਉਸ ਦਾ ਪਿਛਲਾ ਰਿਕਾਰਡ 12.82 ਸੈਕਿੰਡ ਹੈ। ਇਸ ਸਾਲ ਇਹ ਉਸ ਦੀ ਪਹਿਲੀ ਕੌਮਾਂਤਰੀ 100 ਮੀਟਰ ਅੜਿੱਕਾ ਦੌੜ ਸੀ। ਇੱਕ ਹੋਰ ਭਾਰਤੀ ਅਮਲਾਨ ਬੋਰਗੋਹੇਨ ਨੇ ਇਸੇ ਟੂਰਨਾਮੈਂਟ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ ਪੁਰਸ਼ਾਂ ਦੀ 200 ਮੀਟਰ ਦੌੜ ਵਿੱਚ 20.66 ਸੈਕਿੰਡ ਦਾ ਸਮਾਂ ਕੱਢਿਆ। ਉਸ ਦਾ ਕੌਮੀ ਰਿਕਾਰਡ 20.52 ਸੈਕਿੰਡ ਦਾ ਹੈ। ਉਧਰ, ਪਾਰੁਲ ਚੌਧਰੀ ਲਾਸ ਏਂਜਲਸ ਗ੍ਰਾਂ ਪ੍ਰੀ ਵਿੱਚ ਮਹਿਲਾ ਦੇ 3000 ਸਟੀਪਲਚੇਜ਼ ਵਿੱਚ ਸਰਵੋਤਮ ਪ੍ਰਦਰਸ਼ਨ ਕਰਦਿਆਂ ਤੀਜੇ ਸਥਾਨ ’ਤੇ ਰਹੀ। ਉਸ ਨੇ 9:29.51 ਸੈਕਿੰਡ ਦਾ ਸਮਾਂ ਕੱਢਿਆ।