ਜੂਨੀਅਰ ਲੜਕੀਆਂ ਦੀ ਹਾਕੀ ਟੀਮ ਲਈ ਟਰਾਇਲ ਮੁਕੰਮਲ

ਜੂਨੀਅਰ ਲੜਕੀਆਂ ਦੀ ਹਾਕੀ ਟੀਮ ਲਈ ਟਰਾਇਲ ਮੁਕੰਮਲ

ਜਲੰਧਰ- ਹਾਕੀ ਇੰਡੀਆ ਵੱਲੋਂ 28 ਜੂਨ ਤੋਂ 8 ਜੁਲਾਈ ਤੱਕ ਕਰਵਾਈ ਜਾਣ ਵਾਲੀ 13ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਜੂਨੀਅਰ ਮਹਿਲਾ ਹਾਕੀ ਟੀਮ ਦੇ ਚੋਣ ਟਰਾਇਲ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਪੂਰੇ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ ਵਿੱਚ 148 ਖਿਡਾਰਨਾਂ ਨੇ ਹਿੱਸਾ ਲਿਆ। ਇਨ੍ਹਾਂ ਚੋਣ ਟਰਾਇਲਾਂ ਦੌਰਾਨ 36 ਖਿਡਾਰਨਾਂ ਦੀ ਚੋਣ ਕੋਚਿੰਗ ਕੈਂਪ ਲਈ ਕੀਤੀ ਗਈ। ਇਹ ਚੋਣ ਟਰਾਇਲ ਅੰਤਰਰਾਸ਼ਟਰੀ ਹਾਕੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ, ਏਸ਼ੀਆਈ ਖੇਡਾਂ ਦੀ ਤਮਗਾ ਜੇਤੂ ਅਮਨਦੀਪ ਕੌਰ ’ਤੇ ਅਧਾਰਿਤ ਕਮੇਟੀ ਦੀ ਦੇਖ-ਰੇਖ ਹੇਠ ਹੋਏ। ਕੋਚਿੰਗ ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਂ ਵਿੱਚ ਕਿਰਨਦੀਪ ਕੌਰ, ਸੁਖਪ੍ਰੀਤ ਕੌਰ, ਪਵਨਪ੍ਰੀਤ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਜੈਸਿਕਦੀਪ ਕੌਰ, ਅਮਨਦੀਪ ਕੌਰ, ਸੁਖਜੀਤ ਕੌਰ, ਹਰਲੀਨ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਰਿਬਕਾ, ਰਵਨੀਤ ਕੌਰ, ਖੁਸ਼ਪ੍ਰੀਤ ਕੌਰ, ਦਲਜੀਤ ਕੌਰ, ਨਵਦੀਪ ਕੌਰ, ਨਮਨੀਤ ਕੌਰ, ਲਖਵੀਰ ਕੌਰ, ਪ੍ਰਿਯੰਕਾ ਡੋਗਰਾ, ਸੁਖਵੀਰ ਕੌਰ, ਗੁਰਜੀਤ ਕੌਰ, ਕਿਰਨਪ੍ਰੀਤ ਕੌਰ, ਖੁਸ਼ਵੀਰ ਕੌਰ, ਜੈਸਮੀਨ ਕੌਰ, ਸਿਮਰਨ, ਮਨਜਿੰਦਰ ਕੌਰ, ਜਸਪ੍ਰੀਤ ਕੌਰ, ਸੋਨੀਆ ਕੌਰ, ਸੁਖਦੀਪ ਕੌਰ, ਮੁਸਕਾਨਪ੍ਰੀਤ ਕੌਰ, ਸਤਵੀਰ ਕੌਰ, ਦਮਨਪ੍ਰੀਤ ਕੌਰ, ਗਗਨਦੀਪ ਕੌਰ, ਸਵੀਨਾ ਰਾਣੀ,ਦਿਵਿਆ ਅਤੇ ਕਮਲਦੀਪ ਕੌਰ ਸ਼ਾਮਲ ਹਨ।