ਹਰ ਮੁਸ਼ਕਿਲ ’ਚ ਸਿੱਖਾਂ ਨਾਲ ਚੱਟਾਨ ਵਾਂਗ ਖੜ੍ਹਨ ਵਾਲੀ ਮਾਣਯੋਗ Senator Kristen 7illibrand New York ਵਲੋਂ ਸਿੱਖ ਮਸਲਿਆਂ ’ਤੇ ਡਾ. ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਸਿੱਖ ਆਗੂਆਂ ਨਾਲ ਮੁਲਾਕਾਤ

ਹਰ ਮੁਸ਼ਕਿਲ ’ਚ ਸਿੱਖਾਂ ਨਾਲ ਚੱਟਾਨ ਵਾਂਗ ਖੜ੍ਹਨ ਵਾਲੀ ਮਾਣਯੋਗ Senator Kristen 7illibrand New York ਵਲੋਂ ਸਿੱਖ ਮਸਲਿਆਂ ’ਤੇ ਡਾ. ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਸਿੱਖ ਆਗੂਆਂ ਨਾਲ ਮੁਲਾਕਾਤ

ਫਰੀਮਾਂਟ / ਕੈਲੀਫੋਰਨੀਆ, (ਸਾਡੇ ਲੋਕ) ਹਰ ਮੁਸ਼ਕਿਲ ’ਚ ਸਿੱਖਾਂ ਨਾਲ ਚੱਟਾਨ ਵਾਂਗ ਖੜ੍ਹਨ ਵਾਲੀ ਮਾਣਯੋਗ Senator Kristen 7illibrand New York ਵਲੋਂ ਸਿੱਖ ਮਸਲਿਆ ਉਪਰ ਡਾ. ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਸਿੱਖ ਆਗੂਆਂ ਨਾਲ ਮੁਲਾਕਾਤ ਸਮੇਂ ਅਹਿਮ ਮਸਲੇ ਵਿਚਾਰੇ ਗਏ। ਸਿੱਖਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਖੁੱਲ੍ਹਕੇ ਵਿਚਾਰ ਵਿਟਾਂਦਰਾ ਕੀਤਾ ਗਿਆ।
ਅਮਰੀਕਨ ਸੈਨੇਟਰ ਕ੍ਰਿਸਟਨ ਜਿਲੀਬਰਾਂਡ Senator Kristen 7illibrand 6rom New York ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਆਡੀਨੇਟਰ ਡਾ. ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਵੱਖ-ਵੱਖ ਆਗੂਆਂ ਨਾਲ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਇਨ੍ਹਾਂ ਆਗੂਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਸਭ ਤੋਂ ਪਹਿਲਾਂ ਹਰਪ੍ਰੀਤ ਸਿੰਘ ਸੰਧੂ ਨੇ ਯੂ.ਐੱਸ. ਸੈਨੇਟਰ ਜਿਲੀਬਰਾਂਡ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਸਿੱਖਾਂ ਦੇ ਪਿਛਲੇ ਲੰਮੇ ਸਮੇਂ ਤੋਂ ਦੋਸਤ ਮੰਨੇ ਜਾਂਦੇ ਹਨ ਤੇ ਅੱਜ ਵਿਸ਼ੇਸ਼ ਤੌਰ ’ਤੇ ਸਿੱਖਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਜਾਣਨ ਲਈ ਇਥੇ ਪਹੁੰਚੇ ਹਨ। ਡਾ. ਪ੍ਰਿਤਪਾਲ ਸਿੰਘ ਨੇ ਅਮਰੀਕਾ ਵਿਚ ਅਤੇ ਅਮਰੀਕਾ ਤੋਂ ਬਾਹਰ ਸਿੱਖਾਂ ਦੇ ਬਹੁਤ ਸਾਰੇ ਮੁੱਦੇ ਸੈਨੇਟਰ ਜਿਲੀਬਰਾਂਡ ਨਾਲ ਵਿਚਾਰੇ।
ਇਸ ਤੋਂ ਇਲਾਵਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਸ. ਗੁਰਚਰਨ ਸਿੰਘ ਵੜੈਚ, ਸ. ਤਜਿੰਦਰ ਸਿੰਘ ਧਾਮੀ, ਸ. ਜਸਦੇਵ ਸਿੰਘ ਸਾਬਕਾ ਸੁਪਰੀਮ ਕੌਸਲ ਮੈਂਬਰ ਗੁਰਦੁਆਰਾ ਸਾਹਿਬ ਫਰੀਮਾਂਟ, ਫਰੀਮਾਂਟ ਤੋਂ ਕਮਿਸ਼ਨਰ ਸ. ਕਸ਼ਮੀਰ ਸਿੰਘ ਸ਼ਾਹੀ ਤੇ ਜਸਜੀਤ ਸਿੰਘ ਅੰਮ੍ਰਿਤਸਰ ਟਾਈਮਜ ਨੇ ਵੀ ਸੈਨੇਟਰ ਜਿਲੀਬਰਾਂਡ ਨੂੰ ਸਿੱਖਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ। ਇਸ ਦੌਰਾਨ ਸੈਨੇਟਰ ਜਿਲੀਬਰਾਂਡ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹ ਅਮਰੀਕੀ ਫੌਜ ਵਿਚ ਸਿੱਖਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਅਮਰੀਕੀ ਫੌਜ ਅਤੇ ਏਅਰ ਫੋਰਸ ਵਿਚ ਸਿੱਖਾਂ ਨੂੰ ਦਸਤਾਰ ਅਤੇ ਪੰਜ ਕਕਾਰ ਸਮੇਤ ਭਰਤੀ ਹੋਣ ਵਿਚ ਕਾਫੀ ਔਖਿਆਈ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਯੂ.ਐੱਸ. ਆਰਮਡ ਸਰਵਿਸ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਇਸ ਵੱਲ ਵਿਸ਼ੇਸ਼ ਧਿਆਨ ਦਿਆਂਗੀ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਸਿੱਖਾਂ ਪ੍ਰਤੀ ਫੌਜ ਵਿਚ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਮਦਦ ਮਿਲੇਗੀ। ਇਸ ਮੌਕੇ ਹੋਰ ਵੀ ਬਹੁਤ ਸਾਰੇ ਸਿੱਖ ਆਗੂ ਹਾਜ਼ਰ ਸਨ। ਇਸ ਸਮੇਂ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਜਿਥੇ ਮਾਣਯੋਗ ਸੈਨਟਰ Kristen 7illibrand New York ਨੇ ਸਿੱਖਾਂ ਦਾ ਅਮਰੀਕਾ ਵਿੱਚ ਮਨੁੱਖਤਾ ਪ੍ਰਤੀ ਰੋਲ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਿੱਖ ਪੂਰੀ ਦੁਨੀਆ ਵਿੱਚ ਬਿਨਾ ਭੇਦਭਾਵ ਦੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਦੇ ਹਨ। ਉਨ੍ਹਾਂ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਆਡੀਨੇਟਰ ਡਾ. ਪ੍ਰਿਤਪਾਲ ਸਿੰਘ ਦਾ ਵਿਸੇਸ਼ ਧੰਨਵਾਦ ਕੀਤਾ।
ਇਸ ਸਮੇਂ ਕਮਿਊਨਿਟੀ ਦੇ ਉਘੇ ਸਿੱਖ ਆਗੂ ਸੇਵਾਦਾਰ ਅਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸੇਵਾਦਾਰ ਸ਼ਾਮਲ ਸਨ ਜਿਨ੍ਹਾਂ ਵਿਚ ਸ੍ਰ. ਜਸਵੰਤ ਸਿੰਘ ਹੋਠੀ ਪ੍ਰਧਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (17P3) ਸ੍ਰ. ਰਜਿੰਦਰ ਸਿੰਘ ਰਾਜਾ ਸੁਪਰੀਮ ਕੌਂਸਲ ਮੈਂਬਰ ਗੁਰਦੁਆਰਾ ਸਾਹਿਬ ਫਰੀਮਾਂਟ, ਸ਼ਹੀਦ ਪਰਿਵਾਰਾਂ ਤੋਂ ਸ੍ਰ. ਕਮਲਜੀਤ ਸਿੰਘ ਲੌਂਗੀਆ, ਸ੍ਰ. ਭੁਪਿੰਦਰ ਸਿੰਘ ਪ੍ਰਮਾਰ ਖਜ਼ਾਨਚੀ ਗੁਰਦੁਆਰਾ ਸਾਹਿਬ ਫਰੀਮਾਂਟ, ਸ੍ਰ. ਜਸਬੀਰ ਸਿੰਘ ਗੋਰਖਾ ਸੰਧੂ, ਸ੍ਰ. ਗੁਰਜੀਤ ਸਿੰਘ ਬਰਾੜ, ਪ੍ਰੋ. ਬਲਵਿੰਦਰਪਾਲ ਸਿੰਘ ਧਨੋਆ, ਸ੍ਰ. ਅਜਮੇਰ ਸਿੰਘ ਬਿੱਟੂ ਨਿੱਝਰ, ਸ੍ਰ. ਨਿਰਪਾਲ ਸਿੰਘ ਮੁਛਿਆਣਾ, ਸ੍ਰ. ਗੁਰਚਰਨ ਸਿੰਘ ਵੜੈਚ, ਕਮਿਸ਼ਨਰ ਸ੍ਰ. ਕਸ਼ਮੀਰ ਸਿੰਘ ਸ਼ਾਹੀ, ਸ੍ਰ. ਜਗਦੇਵ ਸਿੰਘ ਸਾਬਕਾ ਸੁਪਰੀਮ ਕੌਂਸਲ ਮੈਂਬਰ ਗੁਰਦੁਆਰਾ ਸਾਹਿਬ ਫਰੀਮਾਂਟ, ਸ੍ਰ. ਹਰਿੰਦਰਪਾਲ ਸਿੰਘ, ਸ੍ਰ. ਜਸਜੀਤ ਸਿੰਘ ਅੰਮ੍ਰਿਤਸਰ ਟਾਈਮਜ਼, ਪੁਲਿਸ ਆਫੀਸਰ ਸ੍ਰ. ਤਜਿੰਦਰ ਸਿੰਘ ਧਾਮੀ, ਸਿੱਖ ਆਗੂ ਸਾਇੰਸਟਿਸਟ ਸ੍ਰ. ਜਸਪਾਲ ਸਿੰਘ ਸੈਣੀ, ਸਿੱਖ ਕਾਕਸ ਦੇ ਸੀਨੀਅਰ ਸੇਵਾਦਾਰ ਸ੍ਰ. ਹਰਪ੍ਰੀਤ ਸਿੰਘ ਸੰਧੂ, ਸ੍ਰ. ਪ੍ਰਿਤਪਾਲ ਸਿੰਘ ਹਨੀ, ਸ੍ਰ. ਇੰਦਰਜੀਤ ਸਿੰਘ ਬਾਗੜੀ ਅਤੇ ਹੋਰ ਸੇਵਾਦਾਰ ਸ਼ਾਮਲ ਸਨ। ਉਪ੍ਰੰਤ ਡਾ. ਪ੍ਰਿਤਪਾਲ ਸਿੰਘ ਨੇ ਆਈਆ ਸਮੂਹ ਸੰਗਤਾ ਦਾ ਤਹਿ ਦਿੱਲ ਤੋ ਧੰਨਵਾਦ ਕੀਤਾ।