ਆਈਪੀਐੱਲ: ਜੋਸ ਬਟਲਰ ਨੂੰ ਮੈਚ ਫ਼ੀਸ ਦਾ 10 ਫ਼ੀਸਦੀ ਜੁਰਮਾਨਾ

ਆਈਪੀਐੱਲ: ਜੋਸ ਬਟਲਰ ਨੂੰ ਮੈਚ ਫ਼ੀਸ ਦਾ 10 ਫ਼ੀਸਦੀ ਜੁਰਮਾਨਾ

ਕੋਲਕਾਤਾ: ਰਾਜਸਥਾਨ ਰੌਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੂੰ ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ ਮੈਚ ਵਿੱਚ ਆਦਰਸ਼ ਜ਼ਾਬਤੇ ਦੀ ਉਲੰਘਣਾ ਲਈ ਮੈਚ ਫ਼ੀਸ ਦਾ 10 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਆਈਪੀਐੱਲ ਮੀਡੀਆ ਐਡਵਾਈਜ਼ਰੀ ਵਿੱਚ ਕਿਹਾ ਗਿਆ, ‘‘ਰਾਜਸਥਾਨ ਰੌਇਲਜ਼ ਦੇ ਜੋਸ ਬਟਲਰ ਨੂੰ ਕੋਲਕਾਤਾ ਦੇ ਈਡਨ ਗਾਰਡਨ ’ਚ ਕੋਲਕਾਤਾ ਨਾਈਟਰਾਈਡਰਜ਼ ਅਤੇ ਰਾਜਸਥਾਨ ਰੌਇਲਜ਼ ਵਿਚਾਲੇ 11 ਮਈ ਨੂੰ ਖੇਡੇ ਗਏ ਮੈਚ ਦੌਰਾਨ ਆਈਪੀਐੱਲ ਦੇ ਆਦਰਸ਼ ਜ਼ਾਬਤੇ ਦੀ ਉਲੰਘਣਾ ਲਈ ਮੈਚ ਫ਼ੀਸ ਦਾ 10 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ।’’ ਇਸ ਵਿੱਚ ਕਿਹਾ ਗਿਆ ਹੈ, ‘‘ਬਟਲਰ ਨੇ ਆਈਪੀਐੱਲ ਦੇ ਜ਼ਾਬਤੇ ਦੇ ਆਰਟੀਕਲ 2.2 ਤਹਿਤ ਲੈਵਲ-1 ਦਾ ਅਪਰਾਧ ਸਵੀਕਾਰ ਕੀਤਾ ਹੈ। ਜ਼ਾਬਤੇ ਦੇ ਲੈਵਲ-1 ਦੀ ਉਲੰਘਣਾ ਲਈ ਮੈਚ ਰੈਫਰੀ ਦਾ ਫ਼ੈਸਲਾ ਆਖਰੀ ਹੁੰਦਾ ਹੈ।’’ ਦੱਸਣਯੋਗ ਹੈ ਕਿ ਮੈਚ ਦੌਰਾਨ ਯਸ਼ੱਸਵੀ ਜੈਸਵਾਲ ਨਾਲ ਤਾਲਮੇਲ ਨਾ ਬਣਨ ਕਾਰਨ ਬਟਲਰ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ ਸੀ। ਰਾਜਸਥਾਨ ਇਸ ਮੈਚ ਵਿੱਚ 9 ਵਿਕਟਾਂ ਨਾਲ ਜੇਤੂ ਰਿਹਾ ਸੀ।