ਪੰਜਾਬੀ ਅਮੈਰੀਕਨ ਐਸੋਸੀਏਸ਼ਨ ਮਨਟੀਕਾ ਵਲੋਂ 11ਵੇਂ ਵਿਸਾਖੀ ਖੇਡ ਮੇਲੇ ਨੇ ਵੱਖਰਾ ਰੰਗ ਬਖੇਰਿਆ

ਪੰਜਾਬੀ ਅਮੈਰੀਕਨ ਐਸੋਸੀਏਸ਼ਨ ਮਨਟੀਕਾ ਵਲੋਂ 11ਵੇਂ ਵਿਸਾਖੀ ਖੇਡ ਮੇਲੇ ਨੇ ਵੱਖਰਾ ਰੰਗ ਬਖੇਰਿਆ

ਮਨਟੀਕਾ : ਪੰਜਾਬੀਆਂ ਦੀ ਸੰਘਣੀ ਵਸੋਂ ਵਾਲਾ ਸ਼ਹਿਰ ਮਨਟੀਕਾ, ਜਿਥੇ ਪਿਛਲੇ ਸ਼ਨੀਵਾਰ ਪੰਜਾਬੀ ਅਮੈਰੀਕਨ ਐਸੋਸੀਏਸ਼ਨ ਵਲੋਂ 11ਵਾਂ ਵਿਸਾਖੀ ਖੇਡ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਪੰਜਾਬੀ ਕਲਚਰ ਦੀ ਝਲਕ ਹਮੇਸ਼ਾ ਹੀ ਸਾਨੂੰ ਵੇਖਣ ਨੂੰ ਮਿਲਦੀ ਹੈ। ਜਿਥੇ ਪੰਜਾਬੀ ਪਹਿਰਾਵੇ ਵਿਚ ਨੌਜਵਾਨ ਗੱਭਰੂ ਮੁਟਿਆਰਾਂ ਆ ਕੇ ਗਿੱਧਾ-ਭੰਗੜਾ ਪਾਉਂਦੀਆਂ ਹਨ। ਇਸ ਪਰਿਵਾਰਕ ਖੇਡ ਮੇਲੇ ਵਿਚ ਹਰੇਕ ਵਰਗ ਦੇ ਬੱਚੇ-ਬੱਚੀਆਂ, ਨੌਜਵਾਨਾਂ, ਮੁਟਿਆਰਾਂ ਅਤੇ ਬਜ਼ੁਰਗਾਂ ਨੇ ਹਿੱਸਾ ਲਿਆ। ਇਸ ਮੇਲੇ ਵਿਚ ਖਾਸ ਗੱਲ ਇਹ ਸੀ ਕਿ ਮੌਸਮ ਦੀ ਖਰਾਬੀ ਹੋਣ ਦੇ ਬਾਵਜੂਦ ਵੀ ਮੇਲਾ ਖੂਬ ਭਰਿਆ ਅਤੇ ਆਪਣੀ ਪੰਜਾਬੀ ਕਮਿਊਨਿਟੀ ਦੇ ਦਰਸ਼ਕ ਬੜੇ ਉਤਸ਼ਾਹ ਨਾਲ ਪਹੁੰਚੇ। ਖੇਡ ਮੇਲੇ ਦੀ ਸ਼ੁਰੂਆਤ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਕੀਤੀ ਗਈ, ਉਪਰੰਤ ਖੇਡਾਂ ਦਾ ਆਯੋਜਨ ਕੀਤਾ ਗਿਆ। ਖੇਡਾਂ ਵਿਚ ਬੱਚਿਆਂ ਦੀ ਦੌੜਾਂ, ਬੀਬੀਆਂ ਦੀਆਂ ਦੌੜਾਂ, ਸਪੂਨ ਰੇਸ, ਬੋਰੀ ਰੇਸ, ਮਿਊਜੀਕਲ ਚੇਅਰ, ਗੋਲਾ ਸੁੱਟਣ ਅਤੇ ਰੱਸਾ ਖਿੱਚਣ ਦੀ ਪ੍ਰਤੀਯੋਗਤਾ ਰੱਖੀ ਗਈ। ਸਭ ਤੋਂ ਜ਼ਿਆਦਾ ਰੱਸਾਕਸ਼ੀ ਅਤੇ ਮਿਊਜ਼ੀਕਲ ਚੇਅਰ ਖੇਡ ਦਾ ਦਰਸ਼ਕਾਂ ਨੇ ਅਨੰਦ ਮਾਣਿਆ। ਇਸ ਵਾਰ ਵਾਲੀਬਾਲ ਦੇ ਵੀ ਮੈਚ ਖੇਡੇ ਗਏ। ਇਸ ਸ਼ਾਨਦਾਰ ਖੇਡ ਮੇਲੇ ਨੂੰ ਮਨਦੀਪ ਭੁੱਲਰ, ਸ੍ਰ. ਹਰਮਿੰਦਰ ਸਿੰਘ ਸਮਾਣਾ ਅਤੇ ਨਵੀਨਾ ਮਾਨ ਨੇ ਹੋਸਟ ਕੀਤਾ ਅਤੇ ਆਪਣੇ ਖੂਬਸੂਰਤ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਇਸ ਵਿਚ ਮਨਟੀਕਾ ਪੁਲਿਸ ਦੇ ਚੀਫ਼ ਸਟੀਫਨ, ਫਾਇਰ ਡਿਪਾਰਟਮੈਂਟ ਦੇ ਮੈਂਬਰਾਂ ਅਤੇ ਪਹੁੰਚੇ ਸਿਟੀ ਆਫੀਸ਼ਅਲ ਦਾ P11M ਵਲੋਂ ਧੰਨਵਾਦ ਕੀਤਾ ਗਿਆ। ਮੇਲੇ ਵਿਚ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਵੀ ਧੰਨਵਾਦ ਕੀਤਾ ਗਿਆ। ਰੈਫਲ ਬਮਪਰ ਵਿਚ ਪਹਿਲਾ ਇਨਾਮ 70 ਇੰਚ ਦਾ ਟੀ.ਵੀ. ਕੱਢਿਆ ਗਿਆ। ਮਾਨ ਪਰਿਵਾਰ ਵਲੋਂ ਮਿਲਕ-ਬਦਾਮ ਦੀ ਸੇਵਾ ਅਤੇ ਸਵ. ਨਛੱਤਰ ਸਿੰਘ ਜੀ ਦੇ ਪਰਿਵਾਰ ਵਲੋਂ ਚਾਹ-ਬਦਾਨੇ ਨਾਲ ਸੇਵਾ ਕੀਤੀ ਗਈ ਅਤੇ ਬਾਕੀ ਸੇਵਾਦਾਰਾਂ ਵਲੋਂ ਜਲੇਬੀਆਂ, ਕੌਫ਼ੀ ਦੀ ਸੇਵਾ ਕੀਤੀ ਗਈ। ਦਰਸ਼ਕਾਂ ਨੇ ਜਿਥੇ ਖੇਡ ਮੇਲੇ ਦਾ ਅਨੰਦ ਮਾਣਿਆ, ਉਥੇ ਖੂਬਸੂਰਤ ਸਟਾਲਾਂ ਤੋਂ ਸੂਟਾਂ-ਗਹਿਣਿਆਂ ਦੀ ਖਰੀਦਦਾਰੀ ਵੀ ਕੀਤੀ। ਬੱਚਿਆਂ ਨੇ ਗਿੱਧੇ-ਭੰਗੜੇ ਨਾਲ ਸਾਰੇ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਬਾਕੀ ਕਮਿਊਨਿਟੀ ਦੇ ਪਹੁੰਚੇ ਲੋਕਾਂ ਨੇ ਵੀ ਬਹੁਤ ਆਨੰਦ ਮਾਣਿਆ। P11M ਦੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਸਹਿਯੋਗ ਨਾਲ ਖੇਡ ਮੇਲਾ ਸਫ਼ਲ ਰਿਹਾ।