ਖਾਲਸਾ ਪੰਥ ਦੇ ਸਾਜਨਾ ਦਿਵਸ ਪਵਿੱਤਰ ਵਿਸਾਖੀ ਉਪਰ ਵਰਜੀਨੀਆ ਖਾਲਸਾਈ ਰੰਗ ’ਚ ਰੰਗਿਆ ਗਿਆ

ਖਾਲਸਾ ਪੰਥ ਦੇ ਸਾਜਨਾ ਦਿਵਸ ਪਵਿੱਤਰ ਵਿਸਾਖੀ ਉਪਰ ਵਰਜੀਨੀਆ ਖਾਲਸਾਈ ਰੰਗ ’ਚ ਰੰਗਿਆ ਗਿਆ

ਸਾਡਾ ਮੁੱਖ ਟੀਚਾ ਇਨ੍ਹਾਂ ਪਵਿੱਤਰ ਤਿਹਾਉਰਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਗੌਰਵਮਈ ਵਿਰਸੇ ਨਾਲ ਜੋੜਨਾ : ਜਥੇਦਾਰ ਪ੍ਰਤਾਪ ਸਿੰਘ ਗਿੱਲ ਤਰਨਤਾਰਨ

ਮਨਾਸਸ/ਵਰਜੀਨੀਆ : (ਸਾਡੇ ਲੋਕ) ਸਿੱਖ ਸੈਂਟਰ ਆਫ਼ ਵਰਜੀਨੀਆ ਮਨਾਸਸ ਵਿਖੇ 14ਵਾਂ ਵਿਸਾਖੀ ਮੇਲਾ 7 ਮਈ 2023 ਦਿਨ ਐਤਵਾਰ ਨੂੰ ਬੜੀ ਸ਼ਰਧਾ ਸੇਵਾ ਅਤੇ ਧੂਮਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਹਜ਼ਾਰਾਂ ਹੀ ਸੰਗਤਾਂ ਹਾਜ਼ਰ ਹੋਈਆਂ। ਇਸ ਸਮੇਂ ਹਰੀ ਭਰੀ ਗਰਾਉਂਡ ਵਿੱਚ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਸਾਰਿਆਂ ਨੇ ਵੱਧ ਚੜ੍ਹਕੇ ਭਾਗ ਲਿਆ।
ਛੋਟੇ ਬੱਚਿਆਂ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਪ੍ਰਬੰਧਕਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਪੁੁਰਸਕਾਰ ਦਿੱਤੇ ਗਏ।
ਕਈ ਅਲੱਗ-ਅਲੱਗ ਪਰਿਵਾਰਾਂ ਅਤੇ ਸੰਗਠਨਾਂ ਵੱਲੋਂ ਲਗਾਏ ਗਏ ਸਵਾਦਿਸ਼ਟ ਲੰਗਰਾਂ ਦਾ ਆਨੰਦ ਲਿਆ। ਇਸ ਦੌਰਾਨ ਛੋਲੇ-ਭਟੂਰੇ, ਗਾਰਲਿਕ ਨਾਹਨ, ਵੈਜ ਬਰਗਰ, ਗਰਮ ਜਲੇਬੀ, ਗਰਮ ਚਾਹ, ਪਕੌੜੇ, ਦੁੱਧ, ਬਦਾਮ, ਆਈ ਕਰੀਮ, ਤਾਜ਼ੇ ਗੰਨੇ ਅਤੇ ਦੇ ਰਸ ਸਮੇਤ ਕਈ ਤਰ੍ਹਾਂ ਦੇ ਲੰਗਰ ਪਰੋਸੇ ਗਏ। ਲੰਗਰ ਦੀ ਸੇਵਾ ਕਰਨ ਵਾਲੇ ਸਾਰੇ ਪਰਿਵਾਰਾਂ ਦਾ ਬਹੁਤ ਧੰਨਵਾਦ ਕੀਤਾ ਗਿਆ। ਇਸ ਸਮੇਂ ਵੱਖ ਵੱਖ ਸੇਵਾਦਾਰਾਂ ਵਲੋਂ ਗੁਰੂ ਕੇ ਲੰਗਰਾਂ ਦੀ ਨਿਸ਼ਕਾਮ ਸੇਵਾ ਕੀਤੀ ਗਈ।
ਜਿਸ ਵਿਚ ਤਾਜ਼ਾ ਗੰਨੇ ਦਾ ਰਸ, ਤਾਜ਼ੀਆਂ ਜਲੇਬੀਆਂ, ਗਰਮ ਪਕੌੜੇ, ਗੋਲਗੱਪੇ, ਸ਼ਿਕਾਗੋ (ਟਵਿਸਟਸ ਪੀਜਾ) ਪੀਜੇ ਵਲੋਂ ਪੀਜਾ, ਬੰਬੇ ਕੈਫੇ ਵਲੋਂ ਸਮੋਸੇ ਅਤੇ ਚਾਟ ਪਾਪੜੀ ਪੁੜੀ ਛੋਲੇ ਅਤੇ ਹੋਰ ਕਈ ਤਰ੍ਹਾਂ ਦੇ ਸਟਾਲ ਲਗਾਏ ਗਏ। ਸਿੱਖ ਸੈਂਟਰ ਆਫ ਵਰਜੀਨੀਆ ਵਲੋਂ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਭ ਤੋਂ ਵੱਡੀ ਗੱਲ ਸਾਧ ਸੰਗਤ ਵਲੋਂ ਸ੍ਰ. ਦਵਿੰਦਰ ਸਿੰਘ ਬਦੇਸਾ ਨੂੰ ਉਸ ਦੇ ਗੁਰਦੁਆਰੇ ਵਾਸਤੇ ਕੀਤੇ ਕੰਮਾਂ ਨੂੰ ਵੇਖਦੇ ਹੋਏ ਸਨਮਾਨਿਤ ਕੀਤਾ ਗਿਆ ਅਤੇ ਘੋੜੇ ਦੀ ਰਾਈਡਾ, ਬੱਚਿਆਂ ਦੀਆਂ ਗੇਮਾਂ, ਗਿੱਧਾ ਅਤੇ ਭੰਗੜੇ ਦਾ ਵੀ ਲੋਕਾਂ ਅਨੰਦ ਮਾਣਿਆ। ਇਸ ਸਮੇਂ ਅਮਰੀਕਾ ਦੀਆਂ ਉਘੀਆਂ ਸਿੱਖ ਸਖਸ਼ੀਅਤਾਂ ਸ਼ਾਮਲ ਹੋਈਆਂ ਜਿਨ੍ਹਾਂ ਵਿੱਚ ਜਥੇਦਾਰ ਪ੍ਰਤਾਪ ਸਿੰਘ ਗਿੱਲ ਤਾਰਨਤਾਰਨ, ਕੁਲਦੀਪ ਸਿੰਘ ਮੱਲ੍ਹਾ, ਲਖਵੀਰ ਸਿੰਘ ਤੱਖਰ, ਸਤਪਾਲ ਸਿੰਘ ਬਰਾੜ, ਹਰਜੀਤ ਸਿੰਘ ਹੁੰਦਲ, ਬਲਜੀਤ ਸਿੰਘ ਘੁੰਮਣ, ਰਣਜੀਤ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਵਲੋਂ ਹਾਜ਼ਰੀ ਲਵਾਈ ਅਤੇ ਖਾਸ ਕਰਕੇ ਲੋਕਲ ਅਤੇ ਸਟੇਟ ਅਮਰੀਕਨ ਪੋਲੀਟਿਕਸਾਂ ਨੇ ਵੀ ਆਪਣੀ ਹਾਜ਼ਰੀ ਲਵਾ ਕੇ ਮੇਲੇ ਦਾ ਅਨੰਦ ਮਾਣਿਆ ਇਸ ਸਮੇ ਵਰਜੀਨੀਆ ਦੇ ਉਘੇ ਸਿੱਖ ਆਗੂ ਸਰਦਾਰ ਪ੍ਰਤਾਪ ਸਿੰਘ ਗਿੱਲ ਤਾਰਨਤਾਰਨ ਨੇ ‘ਸਾਡੇ ਲੋਕ’ ਅਖਬਾਰ ਅਤੇ ਖਾਲਸਾ ਅਫੇਅਰ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਪਵਿੱਤਰ ਵਿਸਾਖੀ ਉਪਰ ਵਰਜੀਨੀਆ ਖਾਲਸਾਈ ਅਤੇ ਇਲਾਹੀ ਰੰਗ ਵਿੱਚ ਰੰਗਿਆ ਗਿਆ ਹੈ। ਅੱਜ ਇਥੇ ਪ੍ਰਵਾਰਾਂ ਦੇ ਪ੍ਰਵਾਰ ਇਕੱਠੇ ਹੋ ਕੇ ਕੌਮ ਦੀ ਪੰਥ ਦੀ ਅਤੇ ਆਪਣੇ ਪੰਜਾਬੀ ਸਭਿਆਚਾਰ ਦੀ ਗੱਲ ਕਰਦੇ ਹਨ। ਆਪਣੇ ਵਿਰਸੇ ਨਾਲ ਜੁੜਦੇ ਹਨ ਆਉਣ ਵਾਲੀ ਪੀੜ੍ਹੀ ਨੂੰ ਧਰਮ ਅਤੇ ਵਿਰਸੇ ਨਾਲ ਜੋੜਨਾ ਹੀ ਸਾਡਾ ਮੁੱਖ ਟੀਚਾ ਹੈ ਉਨ੍ਹਾਂ ਕਿਹਾ ਕੀ ਅੱਜ ਕਮਿਉਨਟੀ ਦੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ ਜਿਸ ਨਾਲ ਉਤਸ਼ਾਹ ਵਧਦਾ ਹੈ ਉਨ੍ਹਾਂ ਸਮੂਹ ਕਮਿਉਨਟੀ ਨੂੰ ਅੱਜ ਦੇ ਸੁਚੱਜੇ ਪ੍ਰੋਗਰਾਮ ਦੀ ਵਧਾਈ ਦਿੱਤੀ ਅਤੇ ਅਖੀਰ ਵਿਚ ਸਿੱਖ ਸੈਂਟਰ ਆਫ਼ ਵਰਜੀਨੀਆ ਦੇ ਪ੍ਰਬੰਧਕਾਂ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।