ਮੁੱਕੇਬਾਜ਼ੀ: ਦੀਪਕ ਤੇ ਨਿਸ਼ਾਂਤ ਕੁਆਰਟਰ ਫਾਈਨਲ ’ਚ

ਮੁੱਕੇਬਾਜ਼ੀ: ਦੀਪਕ ਤੇ ਨਿਸ਼ਾਂਤ ਕੁਆਰਟਰ ਫਾਈਨਲ ’ਚ

ਤਾਸ਼ਕੰਦ- ਭਾਰਤੀ ਮੁੱਕੇਬਾਜ਼ ਦੀਪਕ ਭੋਰੀਆ (51 ਕਿਲੋਗ੍ਰਾਮ) ਅਤੇ ਨਿਸ਼ਾਂਤ ਦੇਵ (71 ਕਿਲੋਗ੍ਰਾਮ) ਨੇ ਅੱਜ ਆਪੋ-ਆਪਣੇ ਮੁਕਾਬਲੇ ਜਿੱਤ ਕੇ ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਦੀਪਕ ਨੇ ਚੀਨ ਦੇ ਜ਼ਾਂਗ ਜੀਅਮਾਓ ਨੂੰ 5-0 ਨਾਲ ਹਰਾਇਆ। ਦੀਪਕ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜੇਤੂ ਅਮਿਤ ਪੰਘਾਲ ਤੋਂ ਉਪਰ ਤਰਜੀਹ ਦੇ ਆਧਾਰ ’ਤੇ ਚੁਣਿਆ ਗਿਆ ਸੀ ਅਤੇ ਉਸ ਨੇ ਨਿਰਾਸ਼ ਨਹੀਂ ਕੀਤਾ। ਐਤਵਾਰ ਨੂੰ ਦੀਪਕ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦੇ ਤਗਮਾ ਜੇਤੂ ਅਤੇ 2021 ਵਿਸ਼ਵ ਚੈਂਪੀਅਨ ਕਜ਼ਾਖਸਤਾਨ ਦੇ ਸਾਕੇਨ ਬਿਬੋਸਿਨੋਵ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਉਧਰ ਨਿਸ਼ਾਂਤ ਨੇ ਪਹਿਲੇ ਗੇੜ ਵਿੱਚ ਆਰਐੱਸਸੀ (ਰੈਫਰੀ ਵੱਲੋਂ ਮੁਕਾਬਲਾ ਰੋਕੇ ਜਾਣਾ) ਦੇ ਆਧਾਰ ’ਤੇ ਫਲਸਤੀਨ ਦੇ ਫੋਕਾਹਾ ਨਿਦਾਲ ਨੂੰ ਹਰਾਇਆ। –