ਅਮਰੀਕਾ ਅਕਾਲੀ ਦਲ ਵਲੋਂ ਸੈਕਰਾਮੈਂਟੋ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਸਰਧਾਂਜਲੀ ਸਮਾਗਮ

ਅਮਰੀਕਾ ਅਕਾਲੀ ਦਲ ਵਲੋਂ ਸੈਕਰਾਮੈਂਟੋ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਸਰਧਾਂਜਲੀ ਸਮਾਗਮ

ਸੈਕਰਾਮੈਂਟੋ, ਕੈਲੀਫੋਰਨੀਆ( ਹੁਸਨ ਲੜੋਆ ਬੰਗਾ) : ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਸਥਾਨਕ ਸੰਤ ਸਾਗਰ ਗੁਰਦੁਆਰਾ ਸਾਹਿਬ ਵਿੱਚ ਅਮਰੀਕਾ ਦੇ ਅਕਾਲੀ ਦਲ ਵਲੋਂ ਇੱਕ ਸਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਯੂਥ ਅਕਾਲੀਦਲ ਦੇ ਆਗੂ ਸ਼ਾਮਿਲ ਹੋਏ। ਪਹਿਲਾਂ ਇਸ ਸਰਧਾਂਜਲੀ ਸਮਾਗਮ ਚ ਗਿਆਨੀ ਉਪਕਾਰ ਸਿੰਘ ਭਿੰਡਰ ਵਲੋ ਕਥਾ ਤੇ ਹਜੂਰੀ ਜੱਥੇ ਵਲੋਂ ਕੀਰਤਨ ਕੀਤਾ ਗਿਆ ਇਸ ਉਪਰੰਤ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਲੋਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਸਰਧਾਂਜਲੀ ਸ਼ਬਦ ਬੋਲੇ। ਇਸ ਸਮਾਗਮ ਚ ਅਮਰੀਕਾ ਦੇ ਅਕਾਲੀ ਦਲ ਵੈਸਟ ਕੋਸਟ ਦੇ ਪ੍ਰਧਾਨ ਕੁਲਵੰਤ ਸਿੰਘ ਖਹਿਰਾ ਨੇ ਬੋਲਦਿਆਂ ਕਿਹਾ ਕਿ ਸਾਬਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਭਲਾਈ ਤੇ ਲਗਾ ਦਿੱਤਾ ਤੇ ਪੰਜਾਬ ਦੀ ਤਰੱਕੀ ਇੱਕ ਮਿਸਾਲ ਹੈ। ਉਨ੍ਹਾਂ ਦਾ ਪੰਜ ਵਾਰ ਮੁੱਖ ਮੰਤਰੀ ਬਣਨਾ ਤੇ ਦੋ ਵਾਰ ਵਿਰੋਧੀ ਧਿਰ ਦਾ ਆਗੂ ਬਣਨਾ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ। ਕੁਲਵੰਤ ਖਹਿਰਾ ਨੇ ਸਰਦਾਰ ਬਾਦਲ ਨਾਲ ਹੋਏ ਕੁਝ ਵਾਰਤਾਲਾਪ ਵੀ ਸਾਂਝੇ ਕੀਤੇ। ਇਸ ਮੌਕੇ ਟਕਸਾਲੀ ਅਕਾਲੀ ਆਗੂ ਤੇ ਅਕਾਲੀ ਦਲ ਕੈਲੀਫੋਰਨੀਆ ਦੇ ਪ੍ਰਧਾਨ ਬਲਜੀਤ ਸਿੰਘ ਮਾਨ ਨੇ ਸਰਦਾਰ ਬਾਦਲ ਨਾਲ ਹੋਏ ਆਪਣੇ ਤਜਰਬੇ ਸਾਂਝੇ ਕਰਕੇ ਆਪਣੀ ਅਰਧਾਜਲੀ ਭੇਂਟ ਕੀਤੀ। ਇਸ ਮੌਕੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਪਰਵਿੰਦਰ ਪਾਲ ਸਿੰਘ ਰਠੌਰ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਸਾਬਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਹ ਸਾਡੀ ਨੌਜੁਆਨ ਪੀੜੀ ਦੇ ਪ੍ਰੇਰਨਾ ਸਰੋਤ ਸਨ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਰਵਿੰਦਰ ਸਿੰਘ ਬੋਇਲ ਨੇ ਸਾਬਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਰਧਾਜਲੀ ਭੇਂਟ ਕਰਦਿਆਂ ਕਿਹਾ ਕਿ ਉਹ ਹਿੰਦੂ ਸਿੱਖ ਏਕਤਾ ਦੇ ਹਾਮੀ ਸਨ ਤੇ ਉਨਾਂ ਪੰਜਾਬ ਦੀ ਖਾਤਿਰ 17 ਸਾਲ ਜੇਲ ਕੱਟੀ। ਇਸ ਮੌਕੇ ਬਾਕੀ ਬੁਲਾਰਿਆਂ ਵਿੱਚ ਸਥਾਨਕ ਸੰਤ ਸਾਗਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਅਕਾਲੀ ਆਗੂ ਨਰਿੰਦਰਪਾਲ ਸਿੰਘ ਹੁੰਦਲ, ਸੀਨੀਅਰ ਆਗੂ ਹਰਬੰਸ ਸਿੰਘ ਚਾਹਲ, ਅਕਾਲੀ ਆਗੂ ਹਰਿੰਦਰ ਸਿੰਘ ਹੁੰਦਲ, ਸੀਨੀਅਰ ਆਗੂ ਦਲਬੀਰ ਸਿੰਘ ਸੰਘੇੜਾ, ਜਤਿੰਦਰ ਭੰਗੂ,ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਅਰਵਿੰਦਰ ਸਿੰਘ ਲਾਖਨ, ਸ਼ੇਰ ਸਿੰਘ ਚੌਹਾਨ, ਨੌਜੁਆਨ ਆਗੂ ਦਲਜੀਤ ਸਿੰਘ ਢੱਡਾ, ਸੁਖਵਿੰਦਰ ਸਿੰਘ ਸੰਘੇੜਾ, ਸੋਨੂੰ ਹੰਦਲ ਨੇ ਆਪਣੇ ਆਪਣੇ ਵਿਚਾਰਾਂ ਰਾਹੀਂ ਸਾਬਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਇਲਾਵਾ ਸੁਖਵੰਤ ਖਹਿਰਾ, ਕੁਲਦੀਪ ਛੋਕਰ, ਕੁਲਵੰਤ ਨਿੱਜਰ, ਸਰਬਜੀਤ ਸਰਾਓ, ਹਰਬੰਸ ਪੰਮਾ, ਪ੍ਰੀਤਮ ਗਰੇਵਾਲ, ਸਤਬੀਰ ਸਿੰਘ ਹੀਰ, ਭੁਪਿੰਦਰ ਸਿੰਘ ਜਾਡਲਾ, ਜਤਿੰਦਰ ਸਿੰਘ ਹੁੰਦਲ, ਨਾਨਕ ਸਿੰਘ ਨੇਪਰਾਂ, ਸੁੱਚਾ ਸਿੰਘ ਫਿਲਕਾਨੀ, ਮਹਿੰਦਰ ਸਿੰਘ ਜੌਹਲ, ਸੁਖਵਿੰਦਰ ਸਿੰਘ ਹੁੰਦਲ ਆਦਿ ਨੇ ਵੀ ਹਾਜਰੀ ਦਿੱਤੀ।