ਸ਼ਰਧਾ ਨਾਲ ਗੁਰੂ ਨਾਨਕ ਦੇ ਘਰ ਦੇ ਲੰਗਰ ਦੀ ਨਗਰ ਕੀਰਤਨ ’ਚ ਸੇਵਾ

ਸ਼ਰਧਾ ਨਾਲ ਗੁਰੂ ਨਾਨਕ ਦੇ ਘਰ ਦੇ ਲੰਗਰ ਦੀ ਨਗਰ ਕੀਰਤਨ ’ਚ ਸੇਵਾ

ਵਿਦੇਸ਼ਾਂ ਵਿੱਚ ਖਾਲਸਾ ਪੰਥ ਦੀ ਵਿਰਾਸਤ ਗੁਰਦੁਆਰਾ ਸਾਹਿਬ ਸੈਨਹੋਜ਼ੇ ਕੈਲੀਫੋਰਨੀਆ ਵਿਖੇ ਗੁਰਦੁਆਰਾ ਸਾਹਿਬ ’ਚ ਐਤਵਾਰ 30 ਅਪ੍ਰੈਲ 2023 ਨੂੰ ਹੋਲਾ ਮਹੱਲਾ ਮਨਾਇਆ ਗਿਆ। ਹੋਲੇ-ਮਹੱਲੇ ਮੌਕੇ ਗੁਰਦੁਆਰਾ ਸਾਹਿਬ ’ਚ ਹਜ਼ਾਰਾਂ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਈਆ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅਨੰਦਪੁਰ ਸਾਹਿਬ ਦਾ ਭੁਲੇਖਾ ਪਾ ਰਿਹਾ ਸੀ।


ਗੁਰਦਵਾਰਾ ਸਾਹਿਬ ਵਿਖੇ ਹਜਾਰਾਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਚਾਰੇ ਪਾਸੇ ਗੁਰੂ ਕੇ ਲੰਗਰ ਚਲ ਰਹੇ ਸਨ ਕਿਸੇ ਪਾਸੇ ਫਰੂਟ ਸਲਾਦ, ਕਿਸੇ ਪਾਸੇ ਆਈਸ ਕਰੀਮ, ਰੂਹ ਆਫਜਾ, ਸੰਤਰਿਆ ਦਾ ਤਾਜਾ ਜੂਸ ਬਸ ਗੁਰੂ ਕੇ ਲੰਗਰਾਂ ਦੇ ਕਿ ਕਹਿਣੇ। ਕਈ ਪ੍ਰਵਾਰਾਂ ਦੇ ਪ੍ਰਵਾਰ ਛੋਲੇ, ਭਟੂਰੇ, ਪਕੌੜੇ, ਜਲੇਬੀਆਂ, ਦੇ ਲੰਗਰ ਲਗਾਏ ਹੋਏ ਸਨ, ਕਿਸੇ ਪਾਸੇ ਸੇਵਾਦਾਰਾਂ ਵਲੋਂ ਤਾਜ਼ੀਆਂ ਪੂੜੀਆਂ ਖੁਆਈਆਂ ਜਾ ਰਹੀਆਂ ਸੀ ਕਿਸੇ ਪਾਸੇ ਮੈਂਗੋ ਸ਼ੇਕ ਤਾਜਾ ਤਾਜਾ ਜੂਸ ਪਿਲਾਇਆਂ ਜਾ ਰਿਹਾ ਸੀ। ਅਣਗਿਣਤ ਸੰਗਤਾਂ ਸੇਵਾ ਕਰ ਰਹੀਆਂ ਸਨ। ਇਸ ਬਾਰੇ ‘ਸਾਡੇ ਲੋਕ’ ਨਾਲ ਗੱਲਬਾਤ ਕਰਦਿਆਂ ਪੰਜਾਬੀ ਕਲਚਰ ਅਤੇ ਸਭਿਆਚਾਰ ਨੂੰ ਪ੍ਰਮੋਟ ਕਰਨ ਵਾਲੇ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਨੇ ਕਿਹਾ ਕਿ ਸੇਵਾ ਅਤੇ ਸਿਮਰਨ ਸਿੱਖੀ ਦੇ ਦੋ ਥੰਮ ਹਨ ਇਸ ਦੇ ਚਲਦੇ ਹੀ ਸਾਰੀ ਦੂਨੀਆ ਦੀਆ ਸੜਕਾ ਉਪਰ ਗੁਰੂ ਨਾਨਕ ਸਾਹਿਬ ਜੀ ਦੇ ਲੰਗਰ ਚਲ ਰਹੇ ਹਨ। ਇਸ ਮਹਾਨ ਪਵਿੱਤਰ ਨਗਰ ਕੀਰਤਨ ਉਪਰ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸਵੇਰ ਤੋਂ ਸ਼ਾਮ ਤੱਕ ਲਾਈਨਾਂ ਵਿੱਚ ਲੱਗਕੇ ਇਸ ਗੁਰੂ ਨਾਨਕ ਸਾਹਿਬ ਜੀ ਦੇ ਲੰਗਰਾਂ ਵਿੱਚ ਅਣਗਿਣਤ ਗੁਰੂ ਕੀਆਂ ਸੰਗਤਾ ਲੰਗਰ ਛਕ ਰਹੀਆਂ ਹਨ ਸਬਜ਼ੀਆਂ ਦਾਲਾਂ, ਦੁੱਧ ਆਈਸ ਕਰੀਮ, ਡਰਾਈ ਫੂਡ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਗਿਣਿਆ ਹੀ ਨਹੀਂ ਜਾ ਸਕਦਾ, ਪ੍ਰਵਾਰਾਂ ਦੇ ਪ੍ਰਵਾਰ, ਪਿੰਡਾਂ ਦੇ ਪਿੰਡ ਅਤੇ ਵੱਖ ਵੱਖ ਗੁਰੂਘਰਾਂ ਦੇ ਸੇਵਾਦਾਰ ਥਾਂ-ਥਾਂ ਨਿਮਰਤਾ ਅਤੇ ਭਾਰੀ ਸ਼ਰਧਾ ਨਾਲ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਦੇ ਆਮ ਸੰਗਤਾਂ ਦੀ ਜੁਬਾਨ ਉਪਰ ਇਹ ਸੇਵਾ ਭਾਵਨਾ ਨੂੰ ਦੇਖਕੇੇ ਸੁਣਿਆ ਜਾ ਜਾਂਦਾ ਹੈ ਗੁਰਦੁਆਰਾ ਸਾਹਿਬ ਸੈਨਹੋਜ਼ੇ ਕੈਲੀਫੋਰਨੀਆ ਦਾ ਇਹ ਹੋਲੇ ਮਹੱਲੇ ਮਹਾਨ ਇਲਾਹੀ ਦਿਵਸ ਵਾਕਿਆ ਹੀ ਅਲੌਕਿਕ ਰੂਹਾਨੀ ਅਤੇ ਖਾਲਸਾਈ ਜਜ਼ਬਿਆ ਵਿੱਚ ਰੰਗਿਆ ਸੇਵਾ ਅਤੇ ਸ਼ਰਧਾ ਦਾ ਇੱਕ ਮਹਾਨ ਸੁਮੇਲ ਸੀ।