ਪੰਜਾਬੀ ਗਾਇਕਾਂ, ਗੈਂਗਸਟਰਾਂ ਤੇ ਟਰੈਵਲ ਏਜੰਟਾਂ ਦਾ ਗਠਜੋੜ: ਏਜੀਟੀਐੱਫ ਨੇ ਕਰਨ ਔਜਲਾ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ

ਪੰਜਾਬੀ ਗਾਇਕਾਂ, ਗੈਂਗਸਟਰਾਂ ਤੇ ਟਰੈਵਲ ਏਜੰਟਾਂ ਦਾ ਗਠਜੋੜ: ਏਜੀਟੀਐੱਫ ਨੇ ਕਰਨ ਔਜਲਾ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ

ਚੰਡੀਗੜ੍ਹ – ਪੰਜਾਬ ‘ਚ ਪੰਜਾਬੀ ਗਾਇਕਾਂ, ਗੈਂਗਸਟਰਾਂ ਅਤੇ ਟਰੈਵਲ ਏਜੰਟਾਂ ਦੇ ਗਠਜੋੜ ’ਤੇ ਵੱਡੀ ਕਾਰਵਾਈ ਕਰਦਿਆਂ ਗਾਇਕ ਕਰਨ ਔਜਲਾ ਦੇ ਸਾਥੀ ਸ਼ਾਰਪੀ ਘੁੰਮਣ ਨੂੰ ਏਜੀਟੀਐੱਫ ਨੇ ਗ੍ਰਿਫ਼ਤਾਰ ਕਰ ਲਿਆ ਹੈ। ਏਜੀਟੀਐੱਫ ਦੇ ਸੂਤਰਾਂ ਨੇ ਦੱਸਿਆ ਕਿ ਰਾਜ ਦੀ ਅਪਰਾਧ ਸ਼ਾਖਾ ਕੋਲ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਟਰੈਵਲ ਏਜੰਟ ਹਨ। ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।