ਮਾਨਸਾ ਵਿੱਚ ਸੰਗਤ ਵੱਲੋਂ ਖਾਲਸਾ ਫ਼ਤਹਿ ਮਾਰਚ ਦਾ ਨਿੱਘਾ ਸਵਾਗਤ

ਮਾਨਸਾ ਵਿੱਚ ਸੰਗਤ ਵੱਲੋਂ ਖਾਲਸਾ ਫ਼ਤਹਿ ਮਾਰਚ ਦਾ ਨਿੱਘਾ ਸਵਾਗਤ

ਪਾਲਕੀ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ; ਪੰਜ ਪਿਆਰਿਆਂ ਦਾ ਕੀਤਾ ਸਨਮਾਨ
ਮਾਨਸਾ- 18ਵੀਂ ਸਦੀਂ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਦੀ ਖੁਸ਼ੀ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਤੋਂ ਆਰੰਭ ਕੀਤੇ ਖ਼ਾਲਸਾ ਫ਼ਤਹਿ ਮਾਰਚ ਦਾ ਅੱਜ ਮਾਨਸਾ ਵਿੱਚ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਵੱਲੋਂ ਕੀਤੀ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ’ਚ ਮਾਨਸਾ ਕੈਚੀਆਂ ਤੋਂ ਲੈਕੇ ਵੱਖ-ਵੱਖ ਜਗ੍ਹਾ ’ਤੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ। ਕੈਂਚੀਆਂ ਤੇ ਹਲਕਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬਾਬਾ ਬੂਟਾ ਸਿੰਘ ਗ੍ਰੰਥੀ, ਮੈਂਬਰ ਮਿੱਠੂ ਸਿੰਘ ਕਾਹਨੇਕੇ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਐਸ.ਓ ਮੇਜਰ ਸਿੰਘ ਅਤੇ ਲੋਕਲ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ ਮਾਨਸਾ ਨੇ ਪੰਜ ਪਿਆਰਿਆਂ ਨੂੰ ਸਿਰੋਪੇ ਦੇ ਕੇ ਮਾਰਚ ਦਾ ਸਵਾਗਤ ਕੀਤਾ। ਇਸ ਮਾਰਚ ਵਿੱਚ ਜਿੱਥੇ ਗੱਤਕੇ ਦੇ ਜੌਹਰ ਵਿਖਾਏ ਗਏ ਉਥੇ ਹੀ ਜੱਸਾ ਸਿੰਘ ਰਾਮਗੜ੍ਹੀਆਂ ਨਾਲ ਸਬੰਧਤ ਯਾਦਗਾਰਾਂ ਵੀ ਖਿੱਚ ਦਾ ਕੇਂਦਰ ਸਨ। ਇਸ ਮੌਕੇ ਗ੍ਰੰਥੀ ਸਿੰਘ ਸਭਾ ਦੇ ਪ੍ਰਧਾਨ ਦਾਰਾ ਸਿੰਘ ਅਕਲੀਆ, ਆਤਮਜੀਤ ਸਿੰਘ ਕਾਲਾ, ਤੇਜਿੰਦਰ ਸਿੰਘ ਗੁਰੂ ਰੀਪਰ, ਟੇਕ ਸਿੰਘ ਵਰ੍ਹੇ, ਐਡਵੋਕੇਟ ਕਾਕਾ ਸਿੰਘ ਮਠਾੜੂ ਵੀ ਮੌਜੂਦ ਸਨ।