ਬੀਸੀਸੀਆਈ ਨੇ ਘਰੇਲੂ ਟੂਰਨਾਮੈਂਟਾਂ ਲਈ ਇਨਾਮੀ ਰਾਸ਼ੀ ਵਧਾਈ

ਬੀਸੀਸੀਆਈ ਨੇ ਘਰੇਲੂ ਟੂਰਨਾਮੈਂਟਾਂ ਲਈ ਇਨਾਮੀ ਰਾਸ਼ੀ ਵਧਾਈ

ਨਵੀਂ ਦਿੱਲੀ – ਬੀਸੀਸੀਆਈ ਨੇ ਅੱਜ ਘਰੇਲੂ ਕ੍ਰਿਕਟ ਟੂਰਨਾਮੈਂਟ ਲਈ ਇਨਾਮੀ ਰਾਸ਼ੀ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇਸ ਤਹਿਤ ਇਸ ਸਾਲ ਦੇ ਰਣਜੀ ਟਰਾਫੀ ਜੇਤੂਆਂ ਨੂੰ ਪੰਜ ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਨਵੇਂ ਅਦਾਇਗੀ ਨਿਯਮ ਮੁਤਾਬਕ ਇਸ ਸਮੇਂ ਦੋ ਕਰੋੜ ਰੁਪਏ ਦਾ ਚੈੱਕ ਪ੍ਰਾਪਤ ਕਰਨ ਵਾਲੇ ਰਣਜੀ ਟਰਾਫੀ ਜੇਤੂ ਨੂੰ ਪੰਜ ਕਰੋੜ ਰੁਪਏ ਮਿਲਣਗੇ, ਜਦੋਂਕਿ ਉਪ ਜੇਤੂ ਨੂੰ ਤਿੰਨ ਕਰੋੜ ਅਤੇ ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦਲੀਪ ਟਰਾਫੀ ਚੈਂਪੀਅਨ ਨੂੰ ਇੱਕ ਕਰੋੜ ਅਤੇ ਉਪ ਜੇਤੂ ਨੂੰ 50 ਲੱਖ, ਜਦੋਂਕਿ ਵਿਜੈ ਹਜ਼ਾਰੇ ਟਰਾਫੀ ਦੇ ਜੇਤੂ ਨੂੰ ਇੱਕ ਕਰੋੜ ਰੁਪਏ ਦਿੱਤੇ ਜਾਣਗੇ।