ਪ੍ਰਭਸਿਮਰਨ ਦਾ ਲੈਅ ’ਚ ਆਉਣਾ ਪੰਜਾਬ ਕਿੰਗਜ਼ ਲਈ ਵਧੀਆ ਸੰਕੇਤ: ਜਾਫਰ

ਪ੍ਰਭਸਿਮਰਨ ਦਾ ਲੈਅ ’ਚ ਆਉਣਾ ਪੰਜਾਬ ਕਿੰਗਜ਼ ਲਈ ਵਧੀਆ ਸੰਕੇਤ: ਜਾਫਰ

ਗੁਹਾਟੀ – ਪੰਜਾਬ ਕਿੰਗਜ਼ ਦੇ ਬੈਟਿੰਗ ਕੋਚ ਵਸੀਮ ਜਾਫਰ ਨੇ ਟੀਮ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਦੀ ਪ੍ਰਭਾਵਸ਼ਾਲੀ ਬੱਲੇਬਾਜ਼ੀ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਉਸ ਦਾ ਆਈਪੀਐੱਲ ’ਚ ਲੈਅ ’ਚ ਆਉਣਾ ਟੀਮ ਲਈ ਵਧੀਆ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜੌਨੀ ਬੇਅਰਸਟੋਅ ਦੀਆਂ ਸੇਵਾਵਾਂ ਨਾ ਮਿਲਣ ਕਾਰਨ ਪ੍ਰਭਸਿਮਰਨ ’ਤੇ ਟੇਕ ਰੱਖੀ ਜਾ ਰਹੀ ਹੈ।

ਪੰਜਾਬ ਕਿੰਗਜ਼ ਟੀਮ ਨੇ ਕਪਤਾਨ ਸ਼ਿਖਰ ਧਵਨ (86 ਨਾਬਾਦ) ਅਤੇ ਪ੍ਰਭਸਿਮਰਨ ਸਿੰਘ (60) ਦੇ ਅਰਧ ਸੈਂਕੜਿਆਂ ਦੀ ਬਦੌਲਤ 20 ਓਵਰਾਂ ’ਚ 4 ਵਿਕਟਾਂ ਗੁਆ ਕੇ 197 ਦੌੜਾਂ ਬਣਾਈਆਂ ਸਨ। ਬਾਅਦ ’ਚ ਗੇਂਦਬਾਜ਼ ਨਾਥਨ ਐਲਿਸ ਨੇ ਚਾਰ ਵਿਕਟਾਂ ਲੈ ਕੇ ਰਾਜਸਥਾਨ ਰੌਇਲਜ਼ ਦੀ ਟੀਮ ਨੂੰ 192 ਦੌੜਾਂ ’ਤੇ ਰੋਕ ਕੇ ਮੈਚ ਜਿੱਤ ਲਿਆ ਸੀ।

ਜਾਫਰ ਨੇ ਕਿਹਾ ਕਿ ਨਿਡਰ ਹੋ ਕੇ ਖੇਡਣ ਦੀ ਲੋੜ ਹੈ ਅਤੇ ਪ੍ਰਭਸਿਮਰਨ ਬਹੁਤ ਵਧੀਆ ਖਿਡਾਰੀ ਹੈ।