ਭਾਰਤੀ-ਰੋਮਾਨਿਆਈ ਪਰਿਵਾਰਾਂ ਦੀ ਮੌਤ ਸਬੰਧੀ ਢੁੱਕਵੀ ਜਾਂਚ ਦੀ ਲੋੜ: ਟਰੂਡੋ

ਭਾਰਤੀ-ਰੋਮਾਨਿਆਈ ਪਰਿਵਾਰਾਂ ਦੀ ਮੌਤ ਸਬੰਧੀ ਢੁੱਕਵੀ ਜਾਂਚ ਦੀ ਲੋੜ: ਟਰੂਡੋ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਭਾਰਤੀ ਅਤੇ ਰੋਮਾਨੀਆ ਦੇ ਦੋ ਪਰਿਵਾਰਾਂ ਦੇ ਅੱਠ ਜੀਆਂ ਦੀ ਮੌਤ ਦੇ ਮਾਮਲੇ ਦੀ ਢੁੱਕਵੀਂ ਜਾਂਚ ਕਰਾਉਣ ਦੀ ਲੋੜ ਹੈ। ਇਹ ਵਿਅਕਤੀ ਪਿਛਲੇ ਹਫ਼ਤੇ ਕੈਨੇਡਾ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਸੇਂਟ ਲਾਰੈਂਸ ਦਰਿਆ ’ਚ ਡੁੱਬ ਗਏ ਸਨ। ਪ੍ਰਧਾਨ ਮੰਤਰੀ ਟਰੂਡੋ ਅਤੇ ਕਿਊਬੈੱਕ ਦੇ ਪ੍ਰੀਮੀਅਰ ਫਰਾਂਸਿਸ ਲੀਗੌਲਟ ਨੇ ਕਿਹਾ ਕਿ ਹਾਦਸੇ ਬਾਰੇ ਅਜੇ ਕਿਆਸੇ ਲਗਾਉਣ ਦੀ ਲੋੜ ਨਹੀਂ ਹੈ। ਅਖ਼ਬਾਰ ਦਿ ਮੌਂਟਰੀਅਲ ਗਜ਼ਟ ਨੇ ਟਰੂਡੋ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਨ੍ਹਾਂ ਪਰਿਵਾਰਾਂ ਨਾਲ ਵਾਪਰੇ ਹਾਦਸੇ ਨੇ ਸਾਰਿਆਂ ਦਾ ਦਿਲ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਰੱਖਣਾ ਸਰਕਾਰਾਂ ਦਾ ਫਰਜ਼ ਬਣਦਾ ਹੈ ਅਤੇ ਹਾਦਸੇ ਬਾਰੇ ਉੱਠੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹਤਿਆਤ ਰੱਖਣ ਦੀ ਲੋੜ ਹੈ।