ਅਮਰੀਕੀ ਸੰਸਦ ’ਚ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ‘‘National Sikh Day’’ ਵਜੋਂ ਮਨਾਉਣ ਦਾ ਪ੍ਰਸਤਾਵ

ਅਮਰੀਕੀ ਸੰਸਦ ’ਚ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ‘‘National Sikh Day’’ ਵਜੋਂ ਮਨਾਉਣ ਦਾ ਪ੍ਰਸਤਾਵ

ਵਾਸ਼ਿਗਟਨ/ ਅਮਰੀਕਾ : ਅਮਰੀਕਾ ਦੇ ਸੰਸਦ ਮੈਂਬਰਾਂ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਨਾਉਣ ਲਈ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ (ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼) ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਮਜ਼ਬੂਤ ਕਰਨ ਅਤੇ ਪ੍ਰੇਰਿਤ ਕਰਨ ਵਿੱਚ ਪਾਏ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਸੰਸਦ ਮੈਂਬਰਾਂ ਨੇ ਮਤਾ ਪੇਸ਼ ਕੀਤਾ ਹੈ।
ਪ੍ਰਸਤਾਵ ਵਿੱਚ ਲਿਖਿਆ ਗਿਆ ਹੈ ਕਿ ਸਿੱਖ 14 ਅਪ੍ਰੈਲ ਨੂੰ ਖਾਲਸਾ ਦਿਵਸ ਵਿਸਾਖੀ ਵਜੋਂ ਪੂਰੀ ਦੁਨੀਆ ’ਚ ਮਨਾਉਂਦੇ ਹਨ। 1699 ਵਿਚ ਸਾਜੇ ਗਏ ਖ਼ਾਲਸਾ ਪੰਥ ਨੂੰ ਬਦੀ ਖਿਲਾਫ ਨੇਕੀ ਦੀ ਲੜਾਈ ਦੀ ਗਵਾਹੀ ਭਰਦਾ ਹੈ
ਵਿਸਾਖੀ ਦਾ ਸਾਜਨਾ ਦਿਵਸ ਪਵਿਤੱਰ ਤਿਉਹਾਰ ਇਤਿਹਾਸ ਅਤੇ ਸਿੱਖਾਂ ਦੀ ਪਛਾਣ ਨੂੰ ਕਾਇਮ ਰੱਖਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ।
”.S 3ongresswoman Mary Day Scanlon Rep. 4avid Valadao ”nited States Representative for 3alifornia’s 22nd 4istrict Rep. 2rian 6it੍ਰpatrick ”nited States Representative for Pennsylvania’s 1st 4istrict Rep. Zoe Lofgren 3ongresswoman Zoe Lofgren ”nited States Representative for 3alifornia’s 18th 4istrict ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਅਮਰੀਕਾ ਦੇ ਸਿਧਾਂਤਾਂ ਵਾਂਗ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਰਾਹੀਂ ਲੋਕ ਸੇਵਾ ਕਰਦਾ ਹੈ।
ਮੈਰੀ ਨੇ ਕਿਹਾ ਕਿ ਅਮਰੀਕਾ ਦੇ ਲੋਕ ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਸਿੱਖ ਭਾਈਚਾਰੇ ਦਾ ਸਤਿਕਾਰ ਕਰਦੇ ਹਨ। ਮਤੇ ਵਿੱਚ ਕਿਹਾ ਗਿਆ ਹੈ ਕਿ ਵਿਸਾਖੀ ਵਾਲੇ ਦਿਨ ਸਿੱਖ 1699 ਦੇ ਖਾਲਸਾਈ ਹੁਕਮਨਾਮੇ ਨੂੰ ਯਾਦ ਕਰਦੇ ਹਨ। ਮਜਲੂਮਾ ਦੇ ਹੱਕ ਚ ਅਤੇ ਜ਼ੁਲਮ ਵਿਰੁੱਧ ਲੜਨ ਲਈ ਜਮਾਨਾ ਸਿੱਖ ਗੁਰੂ ਸਾਹਿਬਾਨ ਨੂੰ ਯਾਦ ਕਰਦਾ ਹੈ। ਸੰਸਦ ਮੈਂਬਰ ”S.3ongresswoman Mary 7ay Scanlon ਨੇ ਕਿਹਾ ਕਿ ਇਹ ਮਤਾ ਵਿਸ਼ਵ ਭਰ ਦੇ ਸਿੱਖਾਂ ਨਾਲ ਵਿਸਾਖੀ ਮਨਾਉਣ ਅਤੇ ਅਮਰੀਕਾ ਵਿੱਚ ਸਿੱਖਾਂ ਵੱਲੋਂ ਪਾਏ ਯੋਗਦਾਨ ਦਾ ਸਨਮਾਨ ਕਰਨ ਲਈ ਢੁਕਵਾਂ ਹੈ। ਇਸ ਬਾਰੇ ਸਿੱਖ ਕਾਕਸ ਕਮੇਟੀ ਦੇ ਸੀਨੀਅਰ ਸੇਵਾਦਾਰ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (17P3) ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ਅਮਰੀਕਨ ਸੰਸਦ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਇਸ ਵਿੱਚ ਸਿੱਖ ਕਾਕਸ ਕਮੇਟੀ ਦੇ ਸੀਨੀਅਰ ਆਗੂਆਂ ਜਿਨ੍ਹਾਂ ਵਿੱਚ ਭਾਈ ਜੁਗਰਾਜ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਦਾ ਸਮੁੱਚੀ ਸਿੱਖ ਕਾਕਸ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਇਸ ਇਤਿਹਾਸਕ ਮਤੇ ਨੂੰ ਪੇਸ਼ ਕਰਨ ਵਿੱਚ ਕਾਮਯਾਬੀ ਮਿਲੀ ਹੈ। ਇਥੇ ਇਹ ਜ਼ਿਕਰਯੋਗ ਹੈ ਕਾਂਗਰਸਮੈਨ Rep. 4avid Valadao ਨੇ ਹਮੇਸ਼ਾ ਸਿੱਖ ਹੱਕਾਂ ਅਧਿਕਾਰਾ ਲਈ ਸਿੱਖਾਂ ਨਾਲ ਚੱਟਾਨ ਵਾਂਗ ਖੜਕੇ ਸਿੱਖਾਂ ਦੇ ਅਮਰੀਕਾ ਅਤੇ ਅੰਤਰਰਾਸ਼ਟਰੀ ਲੈਵਲ ਉਪਰ ਅਵਾਜ਼ ਬੁਲੰਦ ਕੀਤੀ ਹੈ। ਜਿਨ੍ਹਾਂ ਅੱਧੀ ਦਰਜਨ ਤੋਂ ਵੱਧ ਮਾਣਯੋਗ ਕਾਂਗਰਸਮੈਨਾਂ ਨੇ ਇਸ ਪ੍ਰਸਤਾਵ ਪੇਸ਼ ਕਰਨ ’ਚ ਮਦਦ ਕੀਤੀ ਅਸੀਂ ਉਨ੍ਹਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਵਿੱਚ ”.S 3ongresswoman Mary 7ay Scanlon, Rep. 4avid Valadao ”nited States Representative for 3alifornia’s 22nd 4istrict Rep. 2rian 6it੍ਰpatrick ”nited States Representative for Pennsylvania’s 1st 4istrict Rep. Zoe Lofgren 3ongresswoman Zoe Lofgren ”nited States Representative for 3alifornia’s 18th 4istrict ਕਾਕਸ ਕਮੇਟੀ ਦੇ ਸੀਨੀਅਰ ਸੇਵਾਦਾਰ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (17P3) ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ਵਿਸੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਇਕੱਲੇ ਅਮਰੀਕਾ ਕੈਨੇਡਾ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚ ਸਿੱਖ ਦੀ ਇੱਕ ਵੱਖਰੀ ਵਿਲੱਖਣ ਅਤੇ ਅਜ਼ਾਦ ਹੋਂਦ ਨੂੰ ਬੱਲ ਮਿਲੇਗਾ ਉਨ੍ਹਾਂ ਇਸ ਇਤਿਹਾਸਕ ਮਤੇ ਉਤੇ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੱਤੀ।