ਬੈਡਮਿੰਟਨ: ਸਿੰਧੂ ਸੈਮੀਫਾਈਨਲ ’ਚ, ਸ੍ਰੀਕਾਂਤ ਹਾਰਿਆ

ਬੈਡਮਿੰਟਨ: ਸਿੰਧੂ ਸੈਮੀਫਾਈਨਲ ’ਚ, ਸ੍ਰੀਕਾਂਤ ਹਾਰਿਆ

ਮੈਡਰਿਡ: ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਮੈਡਰਿਡ ਸਪੇਨ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹੁੰਚ ਗਈ ਹੈ ਜਦਕਿ ਕਿਦਾਂਬੀ ਸ੍ਰੀਕਾਂਤ ਹਾਰ ਗਿਆ। ਸਿੰਧੂ ਨੇ ਡੈਨਮਾਰਕ ਦੀ ਮੀਆ ਬਲਿਸ਼ਫੈਲਡਟ ਨੂੰ 21-14, 21-17 ਨਾਲ ਹਰਾਇਆ। ਸ੍ਰੀਕਾਂਤ ਨੂੰ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਜਪਾਨ ਦੇ ਸਿਖਰਲੇ ਦਰਜੇ ਦੇ ਖਿਡਾਰੀ ਕੇਂਟਾ ਨਿਸ਼ੀਮੋਟੋ ਤੋਂ 18-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ੍ਰੀਕਾਂਤ ਦੀ ਕੇਂਟਾ ਖ਼ਿਲਾਫ਼ ਇਹ ਤੀਜੀ ਹਾਰ ਹੈ। ਦੂਜਾ ਦਰਜਾ ਪ੍ਰਾਪਤ ਸਿੰਧੂ ਦੂਜੀ ਗੇਮ ’ਚ 6-12 ਤੋਂ ਪਿੱਛੇ ਚੱਲ ਰਹੀ ਸੀ ਪਰ ਉਸ ਨੇ ਵਾਪਸੀ ਕਰਦਿਆਂ ਮੀਆ ਨੂੰ ਹਰਾ ਦਿੱਤਾ। ਸਿੰਧੂ ਦਾ ਸੈਮੀਫਾਈਨਲ ’ਚ ਗੈਰ ਦਰਜਾ ਪ੍ਰਾਪਤ ਸਿੰਗਾਪੁਰ ਦੀ ਯਿਓ ਜੀਆ ਮਿਨ ਨਾਲ ਮੁਕਾਬਲਾ ਹੋਵੇਗਾ।