ਕੋਵਿਡ 19: ਦੇਸ਼ ’ਚ 3,095 ਨਵੇਂ ਮਾਮਲੇ ਆਏ ਸਾਹਮਣੇ

ਕੋਵਿਡ 19: ਦੇਸ਼ ’ਚ 3,095 ਨਵੇਂ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ: ਭਾਰਤ ਵਿੱਚ ਅੱਜ ਕੋਵਿਡ-19 ਦੇ 3,095 ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਤੋਂ ਮਿਲੀ ਹੈ। ਅੰਕੜਿਆਂ ਮੁਤਾਬਿਕ ਪੰਜ ਮੌਤਾਂ ਨਾਲ ਮ੍ਰਿਤਕਾਂ ਦੀ ਗਿਣਤੀ 5,30,867 ’ਤੇ ਪੁੱਜ ਗਈ ਹੈ। ਪਿਛਲੇ 24 ਘੰਟਿਆਂ ਦੇ ਵਕਫੇ ਦੌਰਾਨ ਇਕ- ਇਕ ਮੌਤ ਗੋਆ ਤੇ ਗੁਜਰਾਤ ਤੇ ਤਿੰਨ ਮੌਤਾਂ ਕੇਰਲਾ ਵਿੱਚ ਹੋਈਆਂ ਹਨ। ਰੋਜ਼ਾਨਾ ਪਾਜ਼ੇਟੀਵਿਟੀ ਦਰ 2.61 ਫੀਸਦੀ ਰਿਕਾਰਡ ਕੀਤੀ ਗਈ ਜਦੋਂ ਕਿ ਹਫ਼ਤਾਵਾਰੀ ਪਾਜ਼ੇਟੀਵਿਵੀ ਦਰ 1.91 ਫੀਸਦੀ ਹੈ। ਹੁਣ ਤੱਕ ਕੋਵਿਡ ਕੇਸਾਂ ਦੀ ਕੁੱਲ ਸੰਖਿਆ 4.47 ਕਰੋੜ ਹੋ ਗਈ ਹੈ। ਮੰਤਰਾਲੇ ਦੀ ਵੈਬਸਾਈਟ ਦੇ ਅੰਕੜਿਆਂ ਮੁਤਾਬਿਕ ਕੌਮੀ ਪੱਧਰ ’ਤੇ ਲਾਗ ਤੋਂ ਉਭਰਨ ਵਾਲਿਆਂ ਦੀ ਦਰ 98.78 ਫੀਸਦੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਹੁਣ ਤੱਕ 220.65 ਕਰੋੜ ਕੋਵਿਡ ਵੈਕਸੀਨ ਦੀਆਂ ਖੁਰਾਕਾਂ ਵੰਡੀਆਂ ਜਾ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।