ਲੈਥਰੋਪ ਸਿਟੀ ਦੇ ਮੇਅਰ ਸ੍ਰ. ਸੁੱਖ ਧਾਲੀਵਾਲ ਕਾਉਂਟੀ ਸੁਪਰਵਾਈਜ਼ਰ ਲਈ ਮੈਦਾਨ ’ਚ

ਲੈਥਰੋਪ ਸਿਟੀ ਦੇ ਮੇਅਰ ਸ੍ਰ. ਸੁੱਖ ਧਾਲੀਵਾਲ ਕਾਉਂਟੀ ਸੁਪਰਵਾਈਜ਼ਰ ਲਈ ਮੈਦਾਨ ’ਚ

ਭਾਰੀ ਗਿਣਤੀ ’ਚ ਕਮਿਊਨਿਟੀ ਨੇ ਸ੍ਰ. ਧਾਲੀਵਾਲ ਲਈ ਕੀਤਾ ਫੰਡ ਰੇਜਿੰਗ
ਲੈਥਰੋਪ/ਕੈਲੀਫੋਰਨੀਆ : ਅਮਰੀਕਨ ਸਿਆਸਤ ਵਿਚ ਜਾਣੀ-ਪਹਿਚਾਣੀ ਸ਼ਖਸੀਅਤ ਅਤੇ ਲੈਥਰੋਪ ਸਿਟੀ ਦੇ 5 ਵਾਰ ਤੋਂ ਮੇਅਰ ਦੇ ਅਹੁਦੇ ਉਪਰ ਮੌਜੂਦਾ ਮੇਅਰ ਸ੍ਰ. ਸਨੀ ਧਾਲੀਵਾਲ ਵਲੋਂ ਸਿਟੀ ਅਤੇ ਕਮਿਊਨਿਟੀ ਦੀ ਹੋਰ ਬੈਟਰਮੈਂਟ ਲਈ ਕਾਉਂਟੀ ਸੁਪਰਵਾਈਜ਼ਰ ਦੀ ਚੋਣ ਲੜਨ ਦੇ ਐਲਾਨ ਨਾਲ ਸ਼ਹਿਰ ਵਿਚ ਖੁਸ਼ੀ ਦੀ ਲਹਿਰ ਜੋ ਸਿਰਫ਼ ਪੰਜਾਬੀ ਕਮਿਊਨਿਟੀ ਹੀ ਨਹੀਂ ਬਲਕਿ ਵੱਖ-ਵੱਖ ਕਮਿਊਨਿਟੀ ਦੇ ਲੋਕਾਂ ਵਲੋਂ ਸ੍ਰ. ਧਾਲੀਵਾਲ ਦੀ ਹਮਾਇਤ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਅੱਜ ਟਰੇਸੀ ਵਿਖੇ ਵੱਡੀ ਗਿਣਤੀ ’ਚ ਸ਼ਹਿਰ ਦੇ ਮੋਹਤਬਰ ਲੋਕਾਂ ਦੀ ਹਾਜ਼ਰੀ ’ਚ ਫੰਡ ਰੇਜਿੰਗ ਕੀਤਾ ਗਿਆ। ਇਸ ਸਮੇਂ ਕਮਿਊਨਿਟੀ ਦੇ ਵੱਖ-ਵੱਖ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ ਜਿਨ੍ਹਾਂ ਵਿਚ ਡਾ. ਗੁਰਪ੍ਰੀਤ ਸਿੰਘ ਧੁੱਗਾ, ਬਿਜਨਸ ਟਾਈਕੂਨ ਸ੍ਰ. ਜੌਅ ਜੌਹਲ ਅਤੇ ਹੋਰ ਵੱਖ-ਵੱਖ ਕਮਿਊਨਿਟੀਆਂ ਦੇ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ। ਇਥੇ ਇਹ ਜ਼ਿਕਰਯੋਗ ਹੈ ਕਿ ਸ੍ਰ. ਧਾਲੀਵਾਲ ਪਿਛਲੇ 20 ਸਾਲ ਤੋਂ ਕਮਿਊਨਿਟੀ ਦੀ ਵੱਖ-ਵੱਖ ਅਹੁਦਿਆਂ ਉਪਰ ਰਹਿ ਕੇ ਸੇਵਾ ਕਰਦੇ ਆ ਰਹੇ ਹਨ ਅਤੇ ਪਿਛਲੇ 10 ਸਾਲ ਤੋਂ ਉਪਰ ਮੇਅਰ ਦੇ ਅਹੁਦੇ ਉਪਰ ਹਨ। ਉਨ੍ਹਾਂ ਨੇ ਆਪਣੀ ਵਿਦਿਆ ਲਾਇਲਪੁਰ ਖਾਲਸਾ ਕਾਲਜ ਤੋਂ ਪ੍ਰਾਪਤ ਕੀਤੀ। ਅਮਰੀਕਾ ’ਚ ਸਖ਼ਤ ਮਿਹਨਤ ਅਤੇ ਲਗਨ ਨਾਲ ਹਰ ਫੀਲਡ ’ਚ ਮਾਣਮੱਤੇ ਰਿਕਾਰਡ ਬਣਾਏ। ਉਨ੍ਹਾਂ ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਅਹੁਦੇ ਉਪਰ ਪਹੁੰਚਣ ਤੋਂ ਬਾਅਦ ਹਰ ਸਖ਼ਤ ਮਿਹਨਤ ਤੇ ਲਗਨ ਨਾਲ ਕੰਮ ਕਰਾਂਗਾ। ਉਨ੍ਹਾਂ ਆਏ ਹੋਏ ਸਮੂਹ ਦੋਸਤਾਂ, ਮਿੱਤਰਾਂ ਅਤੇ ਸਹਿਯੋਗੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।