ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਰੁਦਰਾਕਸ਼ ਪਾਟਿਲ ਨੂੰ ਕਾਂਸੀ ਦਾ ਤਗ਼ਮਾ

ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਰੁਦਰਾਕਸ਼ ਪਾਟਿਲ ਨੂੰ ਕਾਂਸੀ ਦਾ ਤਗ਼ਮਾ

ਭੁਪਾਲ: ਮੌਜੂਦਾ ਵਿਸ਼ਵ ਚੈਂਪੀਅਨ ਰੁਦਰਾਕਸ਼ ਪਾਟਿਲ ਨੇ ਆਈਐੱਸਐੱਸਐਫ ਵਿਸ਼ਵ ਕੱਪ ’ਚ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਈਵੈਂਟ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਹਾਲਾਂਕਿ ਚੈਂਪੀਅਨਸ਼ਿਪ ਵਿਚ ਚੀਨ ਦਾ ਦਮਦਾਰ ਪ੍ਰਦਰਸ਼ਨ ਜਾਰੀ ਹੈ। ਉਨ੍ਹਾਂ ਲਗਾਤਾਰ ਦੂਜੇ ਦਿਨ ਸੋਨੇ ਦੇ ਦੋਵੇਂ ਤਗਮੇ ਜਿੱਤੇ ਹਨ। ਦਸ ਮੀਟਰ ਵਰਗ ਵਿਚ ਵੀ ਸੋਨ ਤਗਮਾ ਚੀਨ ਦੀ ਝੋਲੀ ਪਿਆ। ਜਦਕਿ ਇਸੇ ਈਵੈਂਟ ਦੇ ਮਹਿਲਾ ਵਰਗ ਵਿਚ ਵੀ ਸੋਨ ਤਗਮਾ ਚੀਨ ਨੇ ਜਿੱਤਿਆ।