ਅਮਰੀਕਨ ਸਿੱਖ ਕਾਕਸ ਕਮੇਟੀ ਵਲੋਂ

ਅਮਰੀਕਨ ਸਿੱਖ ਕਾਕਸ ਕਮੇਟੀ ਵਲੋਂ

ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸੈਂਕੜੇ ਸਿੱਖਾਂ ਖਿਲਾਫ਼ ਅਣਮਨੁੱਖੀ ਅਤਿਆਚਾਰ ਪ੍ਰਤੀ ਯੂ ਐਸ ਕਾਂਗਰਸ ਅਤੇ ਸਟੇਟ ਡਿਪਾਰਟਮੈਂਟ ਨੂੰ ਦਖਲ ਦੇਣ ਦੀ ਅਪੀਲ
ਫਰੀਮਾਂਟ/ ਕੈਲੀਫਰਨੀਆ, (ਸਾਡੇ ਲੋਕ) ਅਮਰੀਕਨ ਸਿੱਖ ਕਾਕਸ ਕਮੇਟੀ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸੈਂਕੜੇ ਸਿੱਖਾਂ ਖਿਲਾਫ਼ ਭਾਰਤ ’ਚ ਹੋ ਰਹੇ ਅਣਮਨੁੱਖੀ ਅਤਿਆਚਾਰ ਪ੍ਰਤੀ ਯੂ ਐਸ ਕਾਂਗਰਸ ਅਤੇ ਸਟੇਟ ਡਿਪਾਰਟਮੈਂਟ ਨੂੰ ਦਖਲ ਦੇਣ ਦੀ ਅਪੀਲ ਅਪੀਲ ਕੀਤੀ ਗਈ ”.S. 3ongressman 4avid 7. Valadao ”nited States Representative, 3ongressman John Raymond 7aramendi ”nited States Representative ਅਤੇ ਅਮਰੀਕਾ ਅੰਬੈਸਡਰ ਐਟ ਲਾਰਜ ਇੰਟਰਨੈਸ਼ਨਲ ਰਿਲੀਜਸ ਫਰੀਡਮ ਡਿਪਾਰਟਮੈਂਟ ਆਫ਼ ਸਟੇਟ ਨੂੰ ਲਿਖਤੀ ਤੌਰ ’ਤੇ ਅਗਾਂਹ ਕੀਤਾ ਗਿਆ ਹੈ ਕਿ ਇਸ ਸਮੇਂ ਪੰਜਾਬ ਵਿਚ ਸਿੱਖਾਂ ਖਿਲਾਫ਼ ਮਨੁੱਖੀ ਹੱਕਾਂ ਦੀ ਉਲੰਘਣਾ ਵੱਡੀ ਪੱਧਰ ਉਪਰ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸੈਂਕੜੇ ਸਿੱਖਾਂ ਖਿਲਾਫ਼ ਕਾਲੇ ਕਾਨੂੰਨ ਤਹਿਤ ਝੂਠੇ ਕੇਸਾਂ ’ਚ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ।
ਅਮਰੀਕਾ ਵਿੱਚ ਸਿੱਖਾਂ ਅਤੇ ਘੱਟ-ਗਿਣਤੀਆ ਦੀ ਅਵਾਜ਼ ਅਮਰੀਕਨ ਸਿੱਖ ਕਾਕਸ ਕਮੇਟੀ ਨੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਕਿਹਾ ਗਿਆ ਕਿ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਅਦ ’ਚ ਕਿਸੇ ਗਹਿਰੀ ਸਾਜ਼ਿਸ਼ ਹੇਠ ਕਿਸੇ ਅਣਪਛਾਤੀ ਥਾਂ ਉਪਰ ਲਿਜਾਕੇ ਪੁਲਿਸ ਵਲੋਂ ਕਿਹਾ ਗਿਆ ਕਿ ਉਹ ਫੜਿਆ ਹੀ ਨਹੀਂ ਗਿਆ ਕਿਤੇ ਦੌੜ ਗਿਆ ਜਿਸ ਤੋਂ ਬਾਅਦ ਪੂਰੇ ਪੰਜਾਬ ਅਤੇ ਦੁਨੀਆ ਭਰ ਵਿਚ ਵਸਦੇ ਸਿੱਖਾਂ ’ਚ ਇਹ ਖਦਸ਼ਾ ਹੈ ਕਿ ਇਸਨੂੰ ਪੁਲਿਸ ਹਿਰਾਸਤ ’ਚ ਤਸ਼ੱਦਦ ਕਰਕੇ ਖਤਮ ਕਰ ਦਿੱਤਾ ਗਿਆ ਹੈ। ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਾ ਦੇ ਮਾਣਯੋਗ ਵੱਖ ਵੱਖ ਕਾਂਗਰਸਮੈਨ ਅਤੇ ਹੋਰ ਉਚ ਅਦਾਰਿਆਂ ਨੂੰ ਦੱਸਿਆ ਕਿ ਪੰਜਾਬ ’ਚ ਐਮਰਜੈਂਸੀ ਵਰਗੀ ਸਥਿਤੀ ਹੈ। ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੇ ਅਧਿਕਾਰਾਂ ’ਤੇ ਡਾਕਾ ਮਾਰਨ ਵਾਲੀ ਧਾਰਾ 144 ਲਗਾ ਦਿੱਤੀ ਤਾਂ ਕਿ ਚਾਰ ਲੋਕ ਇਕੱਠੇ ਨਾ ਹੋ ਸਕਣ ਅਤੇ ਲੋਕਾਂ ਦੇ ਬਾਹਰ ਆਉਣ ’ਤੇ ਪਾਬੰਦੀ ਮਨੁੱਖੀ ਅਧਿਕਾਰਾਂ ਉਪਰ ਡਾਕਾ ਹੈ। ਅਸੀਂ ਅਮਰੀਕਨ ਅਮਰੀਕਨ ਸਿੱਖ ਕਾਕਸ ਕਮੇਟੀ ਵਲੋਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਮਸਲਾ ਸਟੇਟ ਡਿਪਾਰਟਮੈਂਟ ਦੇ ਧਿਆਨ ’ਚ ਲਿਆਂਦਾ ਜਾਵੇ ਤਾਂ ਕਿ ਪੰਜਾਬ ਦੇ ਸਿੱਖਾਂ ਅਤੇ ਉਥੇ ਪਰਿਵਾਰਾਂ ਨੂੰ ਮਿਲਣ ਗਏ ਅਮਰੀਕਨ ਸਿੱਖਾਂ ਦੀ ਜਾਨ ਬਚਾਈ ਜਾ ਸਕੇ।
ਡਾ. ਪ੍ਰਿਤਪਾਲ ਸਿੰਘ
3hairman of the 2oard of 4irectors
1merican Sikh 3aucus 3ommittee